Close Menu
Rozana Desh PardeshRozana Desh Pardesh
    What's Hot

    ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਦਾ ਇੰਸਟਾਗ੍ਰਾਮ ਹੈਕ, ਵਿਰੋਧੀ ਪਾਰਟੀਆਂ ਦਾ ਮਿਲ ਰਿਹਾ ਸਮਰਥਨ

    May 23, 2026

    ਕਾਕਰੋਚ ਜਨਤਾ ਪਾਰਟੀ ਨੂੰ ਸੋਨਮ ਵਾਂਗਚੁਕ ਦਾ ਮਿਲਿਆ ਸਮਰਥਨ ਖੁਦ ਨੂੰ ‘ਸਨਮਾਨਿਤ ਕਾਕਰੋਚ’ ਐਲਾਨਦਿਆਂ ਸਰਕਾਰ ਨੂੰ ਨੌਜਵਾਨਾਂ ਦੀਆਂ ਆਵਾਜ਼ਾਂ ਵੱਲ ਧਿਆਨ ਦੇਣ ਦੀ ਅਪੀਲ

    May 23, 2026

    ਇਬੋਲਾ ਵਾਇਰਸਾ’ ਦੇ ਕਹਿਰ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਇਸ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ

    May 23, 2026
    Facebook X (Twitter) Instagram YouTube
    Breaking News
    • ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਦਾ ਇੰਸਟਾਗ੍ਰਾਮ ਹੈਕ, ਵਿਰੋਧੀ ਪਾਰਟੀਆਂ ਦਾ ਮਿਲ ਰਿਹਾ ਸਮਰਥਨ
    • ਕਾਕਰੋਚ ਜਨਤਾ ਪਾਰਟੀ ਨੂੰ ਸੋਨਮ ਵਾਂਗਚੁਕ ਦਾ ਮਿਲਿਆ ਸਮਰਥਨ ਖੁਦ ਨੂੰ ‘ਸਨਮਾਨਿਤ ਕਾਕਰੋਚ’ ਐਲਾਨਦਿਆਂ ਸਰਕਾਰ ਨੂੰ ਨੌਜਵਾਨਾਂ ਦੀਆਂ ਆਵਾਜ਼ਾਂ ਵੱਲ ਧਿਆਨ ਦੇਣ ਦੀ ਅਪੀਲ
    • ਇਬੋਲਾ ਵਾਇਰਸਾ’ ਦੇ ਕਹਿਰ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਇਸ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ
    • ਪੰਜਾਬ ਨਗਰ ਨਿਗਮ ਚੋਣਾਂ ਨੂੰ ਲੈ ਕੇ ਐਚਸੀ ਵੱਲੋਂ ਸੂਬਾ ਚੋਣ ਕਮਿਸ਼ਨ ਨੂੰ ਜਾਰੀ ਨਿਰਦੇਸ਼
    • ਰਾਘਵ ਚੱਢਾ ਦੀ ਰਾਜ ਸਭਾ ਦੀ ਪਟੀਸ਼ਨ ਕਮੇਟੀ ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤੀ
    • 30 ਸਾਲਾ ਫੌਜੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਜੀਵਨਲੀਲ੍ਹਾ ਕੀਤੀ ਸਮਾਪਤ, ਵਿਆਹ ਤੋਂ 2 ਮਹੀਨੇ ਬਾਅਦ ਪਤਨੀ ਪ੍ਰੇਮੀ ਨਾਲ ਫ਼ਰਾਰ
    • ਤੁਲਸੀ ਗੈਬਾਰਡ ਨੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
    • ਕੇਰਲ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸ਼ਨੀਵਾਰ ਨੂੰ ਦਿੱਲੀ ਪਹੁੰਚੇ ਵੀ.ਡੀ. ਸਤੀਸ਼ਨ ਨੇ ਕਾਂਗਰਸ ਦੇ ਵਰਿਸ਼ਠ ਨੇਤਾ ਰਾਹੁਲ ਗਾਂਧੀ,ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
    Saturday, May 23
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਸਨਅੱਤ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
    Punjab

    ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਸਨਅੱਤ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

    April 28, 20265 Mins Read
    Share Facebook Twitter Telegram Email WhatsApp

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਨੀਦਰਲੈਂਡ-ਫਿਨਲੈਂਡ ਦੌਰੇ ਦਾ ਵਿਆਪਕ ਰਿਪੋਰਟ ਕਾਰਡ ਪੇਸ਼ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ, ਉਦਯੋਗ ਅਤੇ ਨਵੀਨਤਾ ਵਿੱਚ ਵਿਸ਼ਵ ਭਰ ਤੋਂ ਮਜ਼ਬੂਤ ਸਹਿਯੋਗ ਹਾਸਲ ਕੀਤਾ ਹੈ, ਜਿਸ ਨਾਲ ਕਿਸਾਨਾਂ, ਨੌਜਵਾਨਾਂ ਅਤੇ ਸੂਬੇ ਦੀ ਆਰਥਿਕਤਾ ਨੂੰ ਸਿੱਧਾ ਲਾਭ ਹੋਵੇਗਾ।
    ਜ਼ਾਇਕਾ ਕੰਪਨੀ ਦੇ 1300 ਕਰੋੜ ਰੁਪਏ ਦੇ ਨਿਵੇਸ਼, ਵਿਸ਼ਵ-ਵਿਆਪੀ ਕੰਪਨੀਆਂ ਦੀ ਦਿਲਚਸਪੀ ਅਤੇ ਕੇਉਕੇਨਹੌਫ ਤੋਂ ਫਿਨਲੈਂਡ ਤੱਕ ਉੱਨਤ ਖੇਤੀਬਾੜੀ-ਤਕਨੀਕੀ ਸਹਿਯੋਗ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਰਣਨੀਤਕ ਗੱਠਜੋੜ ਫਸਲੀ ਵਿਭਿੰਨਤਾ ਨੂੰ ਤੇਜ਼ ਕਰਨਗੇ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਪੰਜਾਬ ਨੂੰ ਨਵੀਨਤਾ, ਖੋਜ ਅਤੇ ਵਿਕਾਸ ਤੇ ਉੱਚ ਗੁਣਵੱਤਾ ਵਾਲੀ ਖੇਤੀ ਲਈ ਵਿਸ਼ਵ-ਵਿਆਪੀ ਕੇਂਦਰ ਵਜੋਂ ਮਜ਼ਬੂਤੀ ਨਾਲ ਸਥਾਪਤ ਕਰਨਗੇ।
    ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਹਿਲੇ ਦਿਨ ਨੀਦਰਲੈਂਡ ਵਿੱਚ ਭਾਰਤ ਦੇ ਸਫ਼ੀਰ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ 19 ਅਪ੍ਰੈਲ ਨੂੰ ਵਫ਼ਦ ਨੇ ਵਿਸ਼ਵ-ਪ੍ਰਸਿੱਧ ਬਾਗਬਾਨੀ ਮਾਡਲ ਕੇਉਕੇਨਹੌਫ ਦਾ ਦੌਰਾ ਕੀਤਾ, ਜਿੱਥੇ ਰੋਜ਼ਾਨਾ 40,000 ਸੈਲਾਨੀ ਆਉਂਦੇ ਹਨ ਅਤੇ ਇਸ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।’
    ਮੁੱਖ ਮੰਤਰੀ ਨੇ ਅੱਗੇ ਕਿਹਾ, “ਇਸ ਦੌਰੇ ਦਾ ਮੰਤਵ ਖੇਤੀਬਾੜੀ ਖੇਤਰ ਵਿੱਚ ਭਾਈਵਾਲੀ ਦੇ ਮੌਕਿਆਂ ਦੀ ਪੜਚੋਲ ਕਰਨਾ ਸੀ ਅਤੇ ਬਾਗਬਾਨੀ ਦੇ ਵਿਕਾਸ ਲਈ ਸਹਿਯੋਗ ਬਾਰੇ ਚਰਚਾ ਕੀਤੀ ਗਈ ਅਤੇ ਪੰਜਾਬ ਤੋਂ ਗੁਲਾਬ ਦੀ ਬਰਾਮਦ ਦੀ ਸੰਭਾਵਨਾ ਦਾ ਪਤਾ ਲਾਇਆ ਗਿਆ।”ਉਨ੍ਹਾਂ ਅੱਗੇ ਕਿਹਾ, “ਜ਼ਾਇਕਾ ਵੱਲੋਂ ਕੀਤੇ ਜਾ ਰਹੇ 1300 ਕਰੋੜ ਰੁਪਏ ਦੇ ਨਿਵੇਸ਼ ਤੋਂ ਇਲਾਵਾ ਇਹ ਸਮਝੌਤਾ ਫਸਲੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦੇਣ ਵਿੱਚ ਮੁੱਖ ਭੂਮਿਕਾ ਨਿਭਾਏਗਾ।”ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਦੌਰੇ ਨੂੰ ਜਾਰੀ ਰੱਖਦਿਆਂ 21 ਅਪ੍ਰੈਲ ਨੂੰ ਵਫ਼ਦ ਨੇ ਐਨ.ਐਕਸ.ਪੀ. ਸੈਮੀਕੰਡਕਟਰ, ਆਲਸਮੀਰ ਫਲਾਵਰ ਆਕਸ਼ਨ ਦਾ ਦੌਰਾ ਕੀਤਾ ਅਤੇ ਐਲ.ਟੀ. ਫੂਡਜ਼ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਤੀਬਾੜੀ, ਮੱਛੀ ਪਾਲਣ, ਫੂਡ ਸਕਿਊਰਟੀਜ਼ ਅਤੇ ਨੇਚਰ ਮੰਤਰਾਲੇ ਨਾਲ ਗੱਲਬਾਤ ਕੀਤੀ।”
    ਉਨ੍ਹਾਂ ਅੱਗੇ ਕਿਹਾ, “ਇਹ ਚਰਚਾ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵਧਾਉਣ, ਗਲੋਬਲ ਸਪਲਾਈ ਚੇਨਾਂ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ, ਖੇਤੀਬਾੜੀ ਅਤੇ ਫੁੱਲਾਂ ਦੀ ਖੇਤੀ ਵਿੱਚ ਵਿਸ਼ਵ ਪੱਧਰੀ ਮਾਡਲਾਂ ਨੂੰ ਅਪਣਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ’ਤੇ ਅਧਾਰਤ ਸੀ।”
    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਐਨ.ਐਕਸ.ਪੀ. ਨੇ ਨਿਵੇਸ਼ਾਂ ਦੀਆਂ ਹੋਰ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਾਲ-ਨਾਲ ਸੂਬੇ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ।”ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਕੰਪਨੀਆਂ ਨੂੰ ਦੱਸਿਆ ਗਿਆ ਕਿ ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਅਤੇ ਅਨੁਕੂਲ ਮਾਹੌਲ ਉਪਲਬਧ ਹੈ।”ਉਨ੍ਹਾਂ ਅੱਗੇ ਕਿਹਾ, “ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਮਿਲੇਗਾ।”
    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦਾਵਤ ਰਾਈਸ ਬ੍ਰਾਂਡ ਨਾਮੀ ਐਲਟੀ ਫੂਡਜ਼ ਨੇ ਵੀ ਰਾਜਪੁਰਾ ਵਿੱਚ ਨਿਵੇਸ਼ ਕਰਨ ਲਈ ਸਹਿਮਤੀ ਦਿੱਤੀ ਹੈ।”ਉਨ੍ਹਾਂ ਅੱਗੇ ਕਿਹਾ, “ਕੰਪਨੀ ਦੁਨੀਆ ਭਰ ਦੇ 80 ਦੇਸ਼ਾਂ ਨੂੰ ਚੌਲ ਨਿਰਯਾਤ ਕਰਦੀ ਹੈ ਅਤੇ ਇਹ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵੱਲ ਇੱਕ ਵੱਡਾ ਕਦਮ ਹੋਵੇਗਾ।”ਉਨ੍ਹਾਂ ਅੱਗੇ ਕਿਹਾ, “ਚੌਲਾਂ ਲਈ ਵਰਤੀ ਜਾਣ ਵਾਲੀ ਤਕਨਾਲੋਜੀ ਵਿਸ਼ਵ ਭਰ ਵਿੱਚ ਸ਼ਲਾਘਾਯੋਗ ਰਹੀ ਅਤੇ ਇਸ ਨਾਲ ਸੂਬੇ ਨੂੰ ਵੱਡਾ ਹੁਲਾਰਾ ਮਿਲੇਗਾ।”ਉਨ੍ਹਾਂ ਨੇ ਫਲਾਵਰ ਆਕਸ਼ਨ ਦਾ ਵੀ ਦੌਰਾ ਕੀਤਾ ਜਿੱਥੇ ਇਕ ਸੁਚੱਜੀ ਪ੍ਰਣਾਲੀ ਰਾਹੀਂ ਰੋਜ਼ਾਨਾ 4 ਕਰੋੜ ਤੋਂ ਵੱਧ ਫੁੱਲਾਂ ਦਾ ਵਪਾਰ ਕੀਤਾ ਜਾਂਦਾ ਹੈ।”
    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਦੌਰਾਨ 22 ਅਪ੍ਰੈਲ ਨੂੰ ਵਫ਼ਦ ਫਿਨਲੈਂਡ ਦੌਰੇ ’ਤੇ ਗਿਆ ਜਿੱਥੇ ਵਫ਼ਦ ਨੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕੀਤੀ ਅਤੇ ਫਿਨਲੈਂਡ ਦੇ ਰਾਜਦੂਤ ਹੇਮੰਤ ਐਚ. ਕੋਟਲਵਾੜ ਨਾਲ ਮੁਲਾਕਾਤ ਕੀਤੀ।”ਉਨ੍ਹਾਂ ਕਿਹਾ, “ਇਸ ਦੌਰੇ ਦਾ ਉਦੇਸ਼ ਪਰਵਾਸੀ ਪੰਜਾਬੀਆਂ ਨਾਲ ਜੁੜਨਾ, ਲੋਕਾਂ ਦਰਮਿਆਨ ਸੰਪਰਕ ਨੂੰ ਮਜ਼ਬੂਤ ਕਰਨਾ, ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਵਿੱਚ ਪਰਵਾਸੀਆਂ ਦੀ ਭੂਮਿਕਾ ਬਾਰੇ ਚਰਚਾ ਕਰਨਾ, ਨਿਵੇਸ਼, ਨਵੀਨਤਾ ਅਤੇ ਸਟਾਰਟ-ਅੱਪ ਲਈ ਮੌਕਿਆਂ ਦੀ ਪੜਚੋਲ ਕਰਨਾ ਅਤੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਾਕੀ ਕਲੱਬ ਨੇ ਫਿਨਲੈਂਡ ਹਾਕੀ ਕਲੱਬ ਵੱਲੋਂ ਜਿੱਤਿਆ ਸੋਨ ਤਗਮਾ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਭੇਟ ਕੀਤਾ।”ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬੀ ਖਿਡਾਰੀ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ।”ਉਨ੍ਹਾਂ ਅੱਗੇ ਕਿਹਾ, “ਪੰਜਾਬੀ ਖਿਡਾਰੀ ਨਾ ਸਿਰਫ਼ ਭਾਰਤ ਲਈ ਸਗੋਂ ਉਹ ਦੁਨੀਆ ਭਰ ਦੀਆਂ ਟੀਮਾਂ ਲਈ ਹਾਕੀ ਖੇਡਦੇ ਹਨ।”
    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦੀ ਵਿਸ਼ਵ ਪੱਧਰ ’ਤੇ ਮਾਨਤਾ ਦੇ ਨਾਲ-ਨਾਲ ਸਟਾਰਟ-ਅੱਪਸ ਅਤੇ ਉੱਦਮਤਾ ਵਿੱਚ ਸੰਭਾਵੀ ਭਾਈਵਾਲੀ ਦੀ ਵੀ ਪੜਚੋਲ ਕੀਤੀ ਗਈ।”ਉਨ੍ਹਾਂ ਅੱਗੇ ਕਿਹਾ, “23 ਅਪ੍ਰੈਲ ਨੂੰ ਵਫ਼ਦ ਨੇ ਫਿਨਲੈਂਡ ਦੇ ਆਧੁਨਿਕ ਸਿੱਖਿਆ ਮਾਡਲ ਦਾ ਅਧਿਐਨ ਕੀਤਾ ਅਤੇ ਪ੍ਰੀ-ਸਰਵਿਸ ਟ੍ਰੇਨਿੰਗ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਬਾਰੇ ਡੂੰਘੀ ਸੂਝ ਪ੍ਰਾਪਤ ਕੀਤੀ।”ਉਨ੍ਹਾਂ ਕਿਹਾ, “ਵਫ਼ਦ ਨੇ ਕਲਾਸਰੂਮ ਅਭਿਆਸਾਂ, ਮੁਲਾਂਕਣ ਪ੍ਰਣਾਲੀਆਂ ਅਤੇ ਸਿੱਖਣ ਦੇ ਮਾਹੌਲ ਸਬੰਧੀ ਡਿਜ਼ਾਇਨ ਦੀ ਘੋਖ ਤੋਂ ਇਲਾਵਾ ਬਾਲ-ਕੇਂਦ੍ਰਿਤ ਅਤੇ ਖੇਡ-ਅਧਾਰਤ ਸਿਖਲਾਈ ਪ੍ਰਣਾਲੀਆਂ ਦਾ ਵੀ ਅਧਿਐਨ ਕੀਤਾ।”
    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਨੇ ਪੰਜਾਬ ਨੂੰ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਦਰਸਾਇਆ।”ਉਨ੍ਹਾਂ ਅੱਗੇ ਕਿਹਾ, “ਪਹਿਲਾਂ ਜਾਪਾਨ ਅਤੇ ਕੋਰੀਆ ਦੇ ਦੌਰੇ ਦੇ ਸਾਰਥਕ ਨਤੀਜੇ ਸਾਹਮਣੇ ਆਏ ਕਿਉਂਕਿ ਸੂਬਾ ਸਰਕਾਰ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਨਿਵੇਸ਼ ਆਕਰਸ਼ਿਤ ਕਰਨ ਵਿੱਚ ਸਫਲ ਰਹੀ ਸੀ।”ਉਨ੍ਹਾਂ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਨੀਦਰਲੈਂਡ ਅਤੇ ਫਿਨਲੈਂਡ ਦੀ ਇਹ ਫੇਰੀ ਵੀ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗੀ।”
    ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

    Share. Facebook Twitter Pinterest Email WhatsApp

    Related Posts

    ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਦਾ ਇੰਸਟਾਗ੍ਰਾਮ ਹੈਕ, ਵਿਰੋਧੀ ਪਾਰਟੀਆਂ ਦਾ ਮਿਲ ਰਿਹਾ ਸਮਰਥਨ

    May 23, 2026

    ਕਾਕਰੋਚ ਜਨਤਾ ਪਾਰਟੀ ਨੂੰ ਸੋਨਮ ਵਾਂਗਚੁਕ ਦਾ ਮਿਲਿਆ ਸਮਰਥਨ ਖੁਦ ਨੂੰ ‘ਸਨਮਾਨਿਤ ਕਾਕਰੋਚ’ ਐਲਾਨਦਿਆਂ ਸਰਕਾਰ ਨੂੰ ਨੌਜਵਾਨਾਂ ਦੀਆਂ ਆਵਾਜ਼ਾਂ ਵੱਲ ਧਿਆਨ ਦੇਣ ਦੀ ਅਪੀਲ

    May 23, 2026

    ਇਬੋਲਾ ਵਾਇਰਸਾ’ ਦੇ ਕਹਿਰ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਇਸ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ

    May 23, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਦਾ ਇੰਸਟਾਗ੍ਰਾਮ ਹੈਕ, ਵਿਰੋਧੀ ਪਾਰਟੀਆਂ ਦਾ ਮਿਲ ਰਿਹਾ ਸਮਰਥਨ

    May 23, 2026

    ਕਾਕਰੋਚ ਜਨਤਾ ਪਾਰਟੀ ਨੂੰ ਸੋਨਮ ਵਾਂਗਚੁਕ ਦਾ ਮਿਲਿਆ ਸਮਰਥਨ ਖੁਦ ਨੂੰ ‘ਸਨਮਾਨਿਤ ਕਾਕਰੋਚ’ ਐਲਾਨਦਿਆਂ ਸਰਕਾਰ ਨੂੰ ਨੌਜਵਾਨਾਂ ਦੀਆਂ ਆਵਾਜ਼ਾਂ ਵੱਲ ਧਿਆਨ ਦੇਣ ਦੀ ਅਪੀਲ

    May 23, 2026

    ਇਬੋਲਾ ਵਾਇਰਸਾ’ ਦੇ ਕਹਿਰ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਇਸ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ

    May 23, 2026

    ਪੰਜਾਬ ਨਗਰ ਨਿਗਮ ਚੋਣਾਂ ਨੂੰ ਲੈ ਕੇ ਐਚਸੀ ਵੱਲੋਂ ਸੂਬਾ ਚੋਣ ਕਮਿਸ਼ਨ ਨੂੰ ਜਾਰੀ ਨਿਰਦੇਸ਼

    May 23, 2026

    ਰਾਘਵ ਚੱਢਾ ਦੀ ਰਾਜ ਸਭਾ ਦੀ ਪਟੀਸ਼ਨ ਕਮੇਟੀ ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤੀ

    May 23, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਦਾ ਇੰਸਟਾਗ੍ਰਾਮ ਹੈਕ, ਵਿਰੋਧੀ ਪਾਰਟੀਆਂ ਦਾ ਮਿਲ ਰਿਹਾ ਸਮਰਥਨ

    May 23, 2026

    ਕਾਕਰੋਚ ਜਨਤਾ ਪਾਰਟੀ ਨੂੰ ਸੋਨਮ ਵਾਂਗਚੁਕ ਦਾ ਮਿਲਿਆ ਸਮਰਥਨ ਖੁਦ ਨੂੰ ‘ਸਨਮਾਨਿਤ ਕਾਕਰੋਚ’ ਐਲਾਨਦਿਆਂ ਸਰਕਾਰ ਨੂੰ ਨੌਜਵਾਨਾਂ ਦੀਆਂ ਆਵਾਜ਼ਾਂ ਵੱਲ ਧਿਆਨ ਦੇਣ ਦੀ ਅਪੀਲ

    May 23, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.