ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕਿਸ਼ੋਰੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਹਿਊਮਨ ਪੈਪੀਲੋਮਾ ਵਾਇਰਸ (HPV) ਵੈਕਸੀਨ ਜ਼ਰੂਰ ਲਗਵਾਉਣ। ਇਹ ਵੈਕਸੀਨ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ।
ਸਿਹਤ ਮੰਤਰੀ ਅੱਜ ਚੰਡੀਗੜ੍ਹ ਵਿੱਚ ਰਾਜ ਭਰ ਤੋਂ ਆਏ ਲੋਕਾਂ ਦੀਆਂ ਜਨਸਮੱਸਿਆਵਾਂ ਸੁਣ ਰਹੀ ਸੀ।
ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਰਾਜ ਵਿੱਚ ਲਗਭਗ 3 ਲੱਖ ਕਿਸ਼ੋਰ ਲੜਕੀਆਂ (ਮੁੱਖ ਤੌਰ ‘ਤੇ 14-15 ਸਾਲ ਦੀ ਉਮਰ ਵਰਗ) ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਇਹ ਅਭਿਆਨ ਧੀਆਂ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖਣ ਲਈ ਚਲਾਇਆ ਜਾ ਰਿਹਾ ਹੈ।
ਆਰਤੀ ਸਿੰਘ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ 28 ਫ਼ਰਵਰੀ ਨੂੰ ਹਰਿਆਣਾ ਵਿੱਚ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਲਾਂਚ ਕੀਤੀ ਸੀ। ਇਹ ਟੀਕਾ HPV ਦੇ ਟਾਈਪ 16 ਅਤੇ 18 ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ, ਜੋ ਸਰਵਾਈਕਲ ਕੈਂਸਰ ਦੇ ਮੁੱਖ ਕਾਰਨ ਹਨ। ਇਸ ਦੇ ਨਾਲ ਟਾਈਪ 6 ਅਤੇ 11 ਤੋਂ ਵੀ ਸੁਰੱਖਿਆ ਮਿਲਦੀ ਹੈ। ਇਸ ਦਾ ਲਾਭ ਉਹਨਾਂ ਕਿਸ਼ੋਰੀਆਂ ਲਈ ਹੈ ਜਿਨ੍ਹਾਂ ਨੇ 14 ਸਾਲ ਦੀ ਉਮਰ ਪੂਰੀ ਕਰ ਲਈ ਹੈ ਪਰ ਹਜੇ 15 ਸਾਲ ਦੀ ਨਹੀਂ ਹੋਈਆਂ।
ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਗਰਭਾਸ਼ਯ ਦੇ ਹੇਠਲੇ ਹਿੱਸੇ (ਸਰਵਿਕਸ) ਵਿੱਚ ਸ਼ੁਰੂ ਹੋਣ ਵਾਲਾ ਕੈਂਸਰ ਹੈ, ਜਿਸਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (HPV) ਦਾ ਲੰਬੇ ਸਮੇਂ ਤੱਕ ਸੰਕਰਮਣ ਹੁੰਦਾ ਹੈ। ਖ਼ਾਸ ਕਰਕੇ HPV-16 ਅਤੇ HPV-18 ਪ੍ਰਕਾਰ ਵਧੇਰੇ ਖ਼ਤਰਨਾਕ ਮੰਨੇ ਜਾਂਦੇ ਹਨ। ਧੂਮਰਪਾਨ, ਘੱਟ ਉਮਰ ਵਿੱਚ ਵਿਆਹ ਅਤੇ ਗਰਭਧਾਰਣ, ਵਾਰ-ਵਾਰ ਜਨਮ ਅਤੇ ਕਮਜ਼ੋਰ ਰੋਗ-ਰੋਕੂ ਪ੍ਰਣਾਲੀ ਇਸ ਦੇ ਜੋਖਮ ਨੂੰ ਵਧਾਉਂਦੇ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਸੰਬੰਧਿਤ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵੈਕਸੀਨ ਦੇਣ ਤੋਂ ਪਹਿਲਾਂ ਸਾਰੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਇਹ ਯਕੀਨੀ ਬਣਾਉਣ ਕਿ ਟੀਕਾ ਲਗਵਾਉਣ ਵਾਲੀ ਕਿਸ਼ੋਰੀ ਖਾਲੀ ਪੇਟ ਨਾ ਹੋਵੇ। ਟੀਕਾਕਰਨ ਤੋਂ ਪਹਿਲਾਂ ਮਾਪਿਆਂ/ਅਭਿਭਾਵਕਾਂ ਤੋਂ OTP ਆਧਾਰਿਤ ਜਾਂ ਲਿਖਤੀ ਸਹਿਮਤੀ ਲੈਣੀ ਲਾਜ਼ਮੀ ਹੈ।
ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਮਹਿਲਾਵਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਸਰਵਾਈਕਲ ਕੈਂਸਰ ਦੇ ਮਾਮਲਿਆਂ ਅਤੇ ਮੌਤ ਦਰ ਨੂੰ ਘਟਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਜਾਗਰੂਕਤਾ, ਸਮੇਂ ਸਿਰ ਜਾਂਚ ਅਤੇ ਵਧੀਆ ਇਲਾਜੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕਈ ਠੋਸ ਕਦਮ ਚੁੱਕ ਰਹੀ ਹੈ।
Breaking News
- हाइड्रोजन ट्रेन, हजारों करोड़ की परियोजनाएं और प्रधानमंत्री मोदी का दौरा-विकास और राजनीतिक विमर्श का बड़ा केंद्र
- प्रदेश में हजारों करोड़ों रुपए की राशि से नहरों और सिंचाई सिस्टम को किया जा रहा सुदृढ: सिंचाई मंत्री श्रुति चौधरी
- बीजेपी नहीं चाहती एसवाईएल का पानी हरियाणा को मिले: चौधरी अभय सिंह चौटाला
- देश की पहली हाइड्रोजन ट्रेन, जींद से देगी विकसित भारत को नई रफ्तार : मोहनलाल बड़ौली
- स्वास्थ्य मंत्री आरती सिंह राव ने कहा, जींद-सोनीपत रूट पर देश की पहली हाइड्रोजन ट्रेन का संचालन पर्यावरण और विकास के क्षेत्र में बनेगा मील का पत्थर
- स्वच्छता से होगा ऐतिहासिक क्षण का स्वागत, हाइड्रोजन ट्रेन से विश्व मानचित्र पर उभरेगा गोहाना : डॉ. अरविंद शर्मा
- मुख्यमंत्री नायब सिंह सैनी ने लिया प्रधानमंत्री के कार्यक्रम की तैयारियों का जायजा
- मुख्यमंत्री नायब सिंह सैनी और प्रदेश अध्यक्ष डॉ अर्चना गुप्ता ने पीएम मोदी की रैली को लेकर कार्यकर्ताओं की ली बैठक, व्यवस्थाओं की करी समीक्षा


