ਬੰਗਾ ਬਲਾਕ ਦੇ ਪਿੰਡ ਲਾਦੀਆਂ, ਜੰਡਿਆਲਾ ਅਤੇ ਸੱਲਾਂ ਖੇਤਰ ਵਿੱਚ ਖੇਤਾਂ ਲੱਗੀ ਭਿਆਨਕ ਅੱਗ ਕਾਰਨ ਕਰੀਬ 250 ਏਕੜ ਵਿੱਚ ਫੈਲੀ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਈ। ਇਨ੍ਹਾਂ ਵਿੱਚੋਂ ਤਕਰੀਬਨ 150 ਏਕੜ ਵਿੱਚ ਖੜੀ ਕਣਕ ਪੂਰੀ ਤਰ੍ਹਾਂ ਨਸ਼ਟ ਹੋ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਸੁਖਦੀਪ ਸਿੰਘ ਸਾਬਕਾ ਸਰਪੰਚ ਸੱਲਾਂ, ਭਗਵੰਤ ਸਿੰਘ, ਚਰਨਜੀਤ ਸਿੰਘ ਜੰਡਿਆਲਾ, ਮੇਹਰ ਸਿੰਘ ਹੀਓ ਪੋਖੀ ਨੰਬਰਦਾਰ ਅਤੇ ਹੋਰ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਅੱਗ ਦੀ ਸ਼ੁਰੂਆਤ ਪਿੰਡ ਲਾਦੀਆਂ ਤੋਂ ਹੋਈ ਜੋ ਤੇਜ਼ ਹਵਾਵਾਂ ਕਾਰਨ ਜੰਡਿਆਲਾ ਦੇ ਖੇਤਾਂ ਰਾਹੀਂ ਹੁੰਦੀ ਹੋਈ ਪਿੰਡ ਸੱਲਾਂ ਤੱਕ ਪਹੁੰਚ ਗਈ ਅਤੇ ਵੱਡੇ ਪੱਧਰ ‘ਤੇ ਫਸਲ ਨੂੰ ਆਪਣੀ ਲਪੇਟ ਵਿੱਚ ਲੈ ਗਈ।ਕਿਸਾਨਾਂ ਦੇ ਅਨੁਸਾਰ, ਅੱਗ ਲੱਗਣ ਦੀ ਸੰਭਾਵਨਾ ਕਿਸੇ ਟ?ਰਾਂਸਫਾਰਮਰ ਤੋਂ ਡਿੱਗੀ ਚਿੰਗਾਰੀ ਕਾਰਨ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ, ਪਰ ਗੱਡੀ ਕਰੀਬ ਡੇਢ ਘੰਟੇ ਬਾਅਦ ਮੌਕੇ ‘ਤੇ ਪਹੁੰਚੀ। ਇਸ ਦੌਰਾਨ ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਖੁਦ ਹੀ ਅੱਗ ‘ਤੇ ਕਾਬੂ ਪਾ ਲਿਆ।ਅੱਗ ਬੁਝਾਉਣ ਵਿੱਚ ਕਰੀਬ 60 ਤੋਂ 70 ਟਰੈਕਟਰਾਂ ਦੀ ਮਦਦ ਲਈ ਗਈ। ਇਲਾਕੇ ਦੇ ਲਗਭਗ 15 ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਆਪਣੇ ਟਰੈਕਟਰਾਂ ਨਾਲ ਖੇਤਾਂ ਵਿੱਚ ਹਲ ਚਲਾ ਕੇ ਅੱਗ ਨੂੰ ਫੈਲਣ ਤੋਂ ਰੋਕਣ ਵਿੱਚ ਕਾਮਯਾਬ ਰਹੇ, ਜਿਸ ਨਾਲ ਹੋਰ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਿਆ।
ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਪ੍ਰਤੀ ਏਕੜ। 50- 60 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਹਰ ਸ਼ਹਿਰ ਵਿੱਚ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦੌਰਾਨ ਸਮੇਂ ‘ਤੇ ਮਦਦ ਮਿਲ ਸਕੇ।ਕਿਸਾਨਾਂ ਨੇ ਬਿਜਲੀ ਵਿਭਾਗ ਨੂੰ ਵੀ ਅਪੀਲ ਕੀਤੀ ਹੈ ਕਿ ਗਰਮੀ ਦੇ ਮੌਸਮ ਵਿੱਚ ਖੇਤਾਂ ਦੇ ਨੇੜੇ ਚੱਲ ਰਹੀ ਬਿਜਲੀ ਸਪਲਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਟ੍ਰਾਂਸਫਾਰਮਰਾਂ ਤੋਂ ਚਿੰਗਾਰੀਆਂ ਨਾਲ ਹੋਣ ਵਾਲੀਆਂ ਅੱਗ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


