ਪਿੱਛਲੇ ਪੰਜਾਬ ਵਿੱਚ ਹੋਈ ਬੇਮੋਸਮੀ ਬਾਰਿਸ਼, ਗੜੇਮਾਰੀ, ਤੇ ਤਾਪਮਾਨ ਵਧਣ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੁਣ ਜਦੋ ਕਣਕ ਮੰਡੀਆਂ ਵਿੱਚ ਵਿਕਣ ਲਈ ਆਈ ਤਾਂ ਇਸਦੇ ਦਾਣਿਆਂ ਵਿੱਚ ਸਮੱਸਿਆ ਆਉਣ ਕਾਰਨ ਖਰੀਦ ਏਜੰਸੀਆਂ ਨੇ ਇਸਨੂੰ ਖਰੀਦਣ ਤੋਂ ਮਨਾ ਕਰ ਦਿੱਤਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਖਰੀਦਣ ਦੇ ਮਾਪਦੰਡਾ ਵਿੱਚ ਰਾਹਤ ਦਿੱਤੀ ਜਾਵੇ ਕੇਂਦਰ ਸਰਕਾਰ ਵਾਲੀ ਐਫ ਸੀ ਆਈ ਦੀ ਟੀਮ ਦਾਣਾ ਮੰਡੀ ਸ੍ਰੀ ਮਾਛੀਵਾੜਾ ਸਾਹਿਬ ਭੇਜੀ ਜਿਸਨੇ ਵਿਕਣ ਆਈ ਕਣਕ ਦੇ ਵੱਖ ਵੱਖ ਢੇਰੀਆਂ ਤੋਂ ਸੈਂਪਲ ਲਏ ਇਸ ਸੰਬੰਧੀ ਗੱਲਬਾਤ ਕਰਦਿਆਂ ਪਨਗ੍ਰੇਨ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ ਵੱਖ ਵੱਖ ਮੰਡੀਆਂ ਤੋਂ ਕਣਕ ਦੇ ਸੈਂਪਲ ਲੈ ਕੇ ਚੰਡੀਗੜ੍ਹ ਭੇਜੇ ਗਏ ਹਨ ਜਿਸਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ ਕਿ ਗੜੇਮਾਰੀ ਨਾਲ ਕਣਕ ਦੀ ਕਿੰਨੀ ਫ਼ਸਲ ਪ੍ਰਭਾਵਿਤ ਹੋਈ ਹੈ ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵਲੋਂ ਜੋ ਕਣਕ ਸਰਕਾਰੀ ਮਾਪਦੰਡਾ ਦੇ ਪੂਰੀ ਉਤਰ ਰਹੀ ਉਸਦੀ ਖਰੀਦ ਕੀਤੀ ਜਾਂ ਰਹੀ ਹੈ
ਤੇ ਬਾਕੀ ਸਰਕਾਰ ਵਲੋਂ ਮਾਪਦੰਡਾ ਵਿੱਚ ਜੋ ਰਾਹਤ ਆਵੇਗੀ ਉਸ ਤੋਂ ਬਾਅਦ ਖਰੀਦ ਵਿੱਚ ਤੇਜੀ ਲਿਆਂਦੀ ਜਾਵੇਗੀ ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਅਪ ਪ੍ਰਧਾਨ ਅਰਵਿੰਦਰਪਾਲ ਸਿੰਘ ਵਿੱਕੀ ਦੱਸਿਆ ਕਿ ਕੇਂਦਰ ਵਲੋਂ ਭੇਜੀਆਂ ਟੀਮਾਂ ਵਲੋਂ ਕਣਕ ਦੀ ਸੈਂਪਲਿੰਗ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਤੇ ਕੇਂਦਰ ਜਲਦ ਹੀ ਖਰੀਦ ਦੇ ਮਾਪਦੰਡਾ ਵਿੱਚ ਰਾਹਤ ਦਾ ਐਲਾਨ ਕਰੇ ਤਾਂ ਜੋ ਫ਼ਸਲ ਤਰੁੰਤ ਵਿੱਕ ਸਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਲਖਵੀਰ ਸਿੰਘ,ਏ ਐਫ ਐਸ ਓ ਬਲਰਾਜ ਸਿੰਘ,ਇੰਸਪੈਕਟਰ ਅਮਰਿੰਦਰ ਸਿੰਘ ਹੈਪੀ,ਮੈਨੇਜਰ ਤਰਸਦੀਪ ਸਿੰਘ,ਇੰਸਪੈਕਟਰ ਹਰਫ਼ੂਲ ਸਿੰਘ,ਅਤੇ ਹੋਰ ਖਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਆੜ੍ਹਤੀ ਰਾਜੀਵ ਕੌਸ਼ਲ,ਰਾਜਵਿੰਦਰ ਸਿੰਘ ਸੈਣੀ,ਸੁਰਿੰਦਰ ਅਗਰਵਾਲ, ਪ੍ਰਵੀਨ ਖੋਸਲਾਂ,ਹੈਪੀ ਬਾਂਸਲ,ਹਰਦੀਪ ਸਿੰਘ ਟੋਨੀ,ਹਰਿੰਦਰਮੋਹਨ ਸਿੰਘ ਕਾਲੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆੜ੍ਹਤੀ ਮੌਜੂਦ ਸਨ!
Breaking News
- स्वयं पोर्टल पर पंजीकरण कर डॉ. अर्चना गुप्ता ने लिया अंगदान का संकल्प
- हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर
- कृषि एवं किसान कल्याण मंत्री श्याम सिंह राणा प्रदेश की विभिन्न जिलों की अनाज मंडियों का रहे हैं दौरा
- मुख्यमंत्री नायब सिंह सैनी की अध्यक्षता में स्वीडन पहुंचा हरियाणा का उच्चस्तरीय डेलीगेशन
- ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ
- ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਸੀਐਮ ਮਾਨ
- ਏਅਰ ਇੰਡੀਆ ਦੇ ਜਹਾਜ਼ ਦਾ ਹਾਈਜੈਕ ਹੋਣ ਦਾ ਅਲਰਟ ਮਿਲਣ ਮਗਰੋਂ ਬਦਲਿਆ ਰੂਟ ਸੁਰੱਖਿਆ ਜਾਂਚ ਲਈ ਵੱਖਰੀ ਥਾਂ ’ਤੇ ਖੜ੍ਹਾ ਕੀਤਾ ਜਹਾਜ਼
- ਪਰਵਿੰਦਰ ਸਿੰਘ ਦੇ ਕਤਲ ਵਿਰੁੱਧ 15 ਅਕਤੂਬਰ ਦੇ ਪੰਜਾਬ ਬੰਦ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸਾਰੇ ਅਦਾਰੇ ਰਹਿਣਗੇ ਬੰਦ- ਐਡਵੋਕੇਟ ਧਾਮੀ


