ਬ੍ਰਿਟੇਨ ਦੇ ਪ੍ਰਸਿੱਧ ਲੇਖਕ ਐੱਮ. ਜੌਨ ਹੈਰੀਸਨ ਨੇ ਆਪਣੇ ਨਾਵਲ ‘ਦਿ ਐਂਡ ਆਫ ਐਵਰੀਥਿੰਗ’ ਲਈ ਸਾਲ 2026 ਦਾ ਵੱਕਾਰੀ ਬੁੱਕਰ ਪੁਰਸਕਾਰ ਜਿੱਤ ਲਿਆ ਹੈ। 81 ਸਾਲ ਦੀ ਉਮਰ ਵਿੱਚ ਇਹ ਪੁਰਸਕਾਰ ਹਾਸਲ ਕਰਕੇ ਹੈਰੀਸਨ ਨੇ ਇੱਕ ਨਵਾਂ ਇਤਿਹਾਸ ਵੀ ਸਿਰਜਿਆ ਹੈ। ਉਹ ਬੁੱਕਰ ਪੁਰਸਕਾਰ ਜਿੱਤਣ ਵਾਲੇ ਹੁਣ ਤੱਕ ਦੇ ਸਭ ਤੋਂ ਵਡੇਰੀ ਉਮਰ ਦੇ ਲੇਖਕ ਬਣ ਗਏ ਹਨ।
ਜੇਤੂ ਦੇ ਨਾਂ ਦਾ ਐਲਾਨ ਸੋਮਵਾਰ ਨੂੰ ਲੰਡਨ ਦੇ ਓਲਡ ਬਿਲਿੰਗਸਗੇਟ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਕੀਤਾ ਗਿਆ। ਇਹ ਸਥਾਨ ਪਹਿਲਾਂ ਮੱਛੀ ਮੰਡੀ ਵਜੋਂ ਵਰਤਿਆ ਜਾਂਦਾ ਸੀ। ਹੈਰੀਸਨ ਨੂੰ ਪੁਰਸਕਾਰ ਵਜੋਂ 50 ਹਜ਼ਾਰ ਬ੍ਰਿਟਿਸ਼ ਪੌਂਡ (ਲਗਭਗ 67 ਹਜ਼ਾਰ ਅਮਰੀਕੀ ਡਾਲਰ) ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਇਸ ਸਾਲ ਦੀ ਪੁਰਸਕਾਰ ਚੋਣ ਕਮੇਟੀ ਦੀ ਅਗਵਾਈ ਇਤਿਹਾਸਕਾਰ ਮੈਰੀ ਬੀਅਰਡ ਨੇ ਕੀਤੀ। ਕਮੇਟੀ ਵਿੱਚ ਕਵੀ ਰੇਮੰਡ ਐਂਟਰੋਬਸ, ਲੇਖਿਕਾ ਪੈਟ?ਰੀਸ਼ੀਆ ਲੌਕਵੁੱਡ, ਸਾਹਿਤਕ ਆਲੋਚਕ ਰੇਬੇਕਾ ਲਿਊ ਅਤੇ ਬ੍ਰਿਟਿਸ਼ ਸੰਗੀਤ ਬੈਂਡ ‘ਪਲਪ’ ਦੇ ਮੁੱਖ ਗਾਇਕ ਜਾਰਵਿਸ ਕਾਕਰ ਸ਼ਾਮਲ ਸਨ। ਇਹ ਜਾਣਕਾਰੀ ਸੀਐੱਨਐੱਨ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ।
ਪੁਰਸਕਾਰ ਜੇਤੂ ਨਾਵਲ ਬਾਰੇ ਜਿਊਰੀ ਨੇ ਆਪਣੇ ਐਲਾਨ ਤੋਂ ਪਹਿਲਾਂ ਪ੍ਰਕਾਸ਼ਿਤ ਸਵਾਲ-ਜਵਾਬ ਵਿੱਚ ਕਿਹਾ ਸੀ ਕਿ ‘ਦਿ ਐਂਡ ਆਫ ਐਵਰੀਥਿੰਗ’ ਨੂੰ ਇੱਕ ਰੋਮਾਂਚਕ ਕਹਾਣੀ, ਰਹੱਸਮਈ ਨਾਵਲ, ਵਿਅੰਗ, ਡਿਸਟੋਪੀਆਈ ਰਚਨਾ, ਸਫ਼ਰਨਾਮੇ ਜਾਂ ਯਥਾਰਥਵਾਦੀ ਸਾਹਿਤ ਵਜੋਂ ਪੜ੍ਹਿਆ ਜਾ ਸਕਦਾ ਹੈ। ਇਸ ਰਚਨਾ ਵਿੱਚ ਪਾਠਕ ਨੂੰ ਵੱਖ-ਵੱਖ ਸਾਹਿਤਕ ਰੂਪਾਂ ਦਾ ਸੁਮੇਲ ਮਿਲਦਾ ਹੈ, ਜਿਸ ਨੂੰ ਲੇਖਕ ਨੇ ਵਿਲੱਖਣ ਅੰਦਾਜ਼ ਅਤੇ ਹੈਰਾਨੀਜਨਕ ਮੋੜਾਂ ਨਾਲ ਪੇਸ਼ ਕੀਤਾ ਹੈ।
ਹੈਰੀਸਨ ਦੀ ਇਸ ਜਿੱਤ ਨੂੰ ਵਿਗਿਆਨਕ ਗਲਪ (ਸਾਇੰਸ ਫਿਕਸ਼ਨ) ਸਾਹਿਤ ਲਈ ਵੀ ਇੱਕ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਜੇਕਰ ਇਸ ਨਾਵਲ ਦੀ ਸ਼ੈਲੀ ਨੂੰ ਵਿਗਿਆਨਕ ਗਲਪ ਵਜੋਂ ਸਵੀਕਾਰਿਆ ਜਾਂਦਾ ਹੈ ਤਾਂ ਇਹ ਇਸ ਵਿਧਾ ਦੀਆਂ ਰਚਨਾਵਾਂ ਲਈ ਬੁੱਕਰ ਪੁਰਸਕਾਰ ਵਿੱਚ ਇੱਕ ਵਿਸ਼ੇਸ਼ ਮਾਨਤਾ ਹੋਵੇਗੀ। ਇਸ ਤੋਂ ਪਹਿਲਾਂ 2024 ਵਿੱਚ ਪੁਰਸਕਾਰ ਜਿੱਤਣ ਵਾਲਾ ਨਾਵਲ ‘ਔਰਬਿਟਲ’ ਵੀ ਪੁਲਾੜ ਸਟੇਸ਼ਨ ਦੀ ਪਿੱਠਭੂਮੀ ’ਤੇ ਆਧਾਰਿਤ ਸੀ, ਹਾਲਾਂਕਿ ਉਸ ਦੀ ਸਾਹਿਤਕ ਵਿਧਾ ਨੂੰ ਲੈ ਕੇ ਵੱਖ-ਵੱਖ ਵਿਚਾਰ ਸਨ।
ਹੈਰੀਸਨ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਵਿਗਿਆਨਕ ਗਲਪ ਦੇ ਖੇਤਰ ਵਿੱਚ ਲਿਖ ਰਹੇ ਹਨ। ਉਨ੍ਹਾਂ ਨੇ 1971 ਵਿੱਚ ਆਪਣੀ ਪ੍ਰਸਿੱਧ ‘ਵਿਰਕੋਨੀਅਮ’ ਲੜੀ ਦੀ ਸ਼ੁਰੂਆਤ ਕੀਤੀ ਸੀ। ਇਹ ਲੜੀ ਭਵਿੱਖ ਦੀ ਧਰਤੀ ’ਤੇ ਆਧਾਰਿਤ ਇੱਕ ਕਾਲਪਨਿਕ ਸ਼ਹਿਰ ਦੀ ਕਹਾਣੀ ਸੀ, ਜਿਸ ਬਾਰੇ ਉਨ੍ਹਾਂ ਨੇ 1984 ਤੱਕ ਨਾਵਲ ਅਤੇ ਕਹਾਣੀਆਂ ਲਿਖੀਆਂ।
ਇਸ ਤੋਂ ਇਲਾਵਾ ਉਨ੍ਹਾਂ ਨੇ 2002 ਤੋਂ 2012 ਦਰਮਿਆਨ ‘ਕੇਫਾਹੂਚੀ ਟ?ਰੈਕਟ’ ਤਿਕੜੀ ਵੀ ਪੂਰੀ ਕੀਤੀ। ਖ਼ਾਸ ਗੱਲ ਇਹ ਹੈ ਕਿ ਹੈਰੀਸਨ ਨੂੰ ਪਹਿਲੀ ਵਾਰ ਇਸ ਸਾਲ ਬੁੱਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਪਹਿਲੀ ਹੀ ਨਾਮਜ਼ਦਗੀ ਵਿੱਚ ਉਨ੍ਹਾਂ ਨੇ ਇਹ ਵੱਕਾਰੀ ਸਨਮਾਨ ਆਪਣੇ ਨਾਂ ਕਰ ਲਿਆ।
Breaking News
- ਅਮਨ ਅਰੋੜਾ ਵੱਲੋਂ 5,600 ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ; ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਈਸਾਪੁਰ ਦੇ 200 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ
- ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
- ਡੀ.ਜੀ.ਪੀ. ਐਮ.ਐਫ. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਸੁਖਦੇਵ ਮਾਦਪੁਰੀ ਯਾਦਗਾਰੀ ਸਮਾਗਮ ਅਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ
- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2 ਅਤੇ 3 ਦਸੰਬਰ ਨੂੰ ਮੀਟ, ਅੰਡੇ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਘੋੜਸਵਾਰੀ ਮੇਲਾ-3 ਦੇ ਦੂਜੇ ਦਿਨ ਪੱਲਣਪੁਰ ਵਿਖੇ ਸ਼ਿਰਕਤ
- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 29 ਨਵੰਬਰ ਨੂੰ ਵਾਰਾਣਸੀ ਵਿਖੇ ਕਰਵਾਇਆ ਜਾਵੇਗਾ ਮਹਾਨ ਕੀਰਤਨ ਸਮਾਗਮ


