ਪ੍ਰੈੱਸ ਦੀ ਆਜ਼ਾਦੀ ’ਤੇ ਡਾਕਾ ਮਾਰਨ ਵਾਲਿਆਂ ਅਤੇ ਪੱਤਰਕਾਰਾਂ ’ਤੇ ਧੱਕੇਸ਼ਾਹੀ ਕਰਨ ਵਾਲੇ ਸੱਤਾਧਾਰੀ ਧਿਰ ਦੇ ਅਹੰਕਾਰ ਨੂੰ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਨੇ ਆਪਣੀ ਚੱਟਾਨ ਵਰਗੀ ਏਕਤਾ ਨਾਲ ਧੂੜ ਚਟਾ ਦਿੱਤੀ ਹੈ। ਪੀ.ਟੀ.ਸੀ. ਨਿਊਜ਼ ਦੇ ਕੈਮਰਾਮੈਨ ਰਾਜ ਕੁਮਾਰ ਬੱਬਲੂ ’ਤੇ ਹੋਏ ਕਾਇਰਾਨਾ ਹਮਲੇ ਅਤੇ ਧੱਕੇਸ਼ਾਹੀ ਦੇ ਮਾਮਲੇ ਵਿੱਚ ਲਗਾਤਾਰ ਵਧਦੇ ਜਨ-ਰੋਸ ਅਤੇ ਕਿਸਾਨ ਜਥੇਬੰਦੀਆਂ ਦੇ ਮਿਲੇ ਪੂਰਨ ਸਮਰਥਨ ਤੋਂ ਬਾਅਦ ਆਖ਼?ਰਕਾਰ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੂੰ ਧਰਨੇ ਵਿੱਚ ਖੁਦ ਪਹੁੰਚ ਕੇ ਸ਼ਰੇਆਮ ਹੱਥ ਜੋੜ ਕੇ ਮੁਆਫ਼ੀ ਮੰਗਣੀ ਪਈ।
ਮਾਮਲਾ ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ‘ਆਪ’ ਆਗੂ ਤਲਬੀਰ ਸਿੰਘ ਗਿੱਲ ਦਾ ਬੇਹੱਦ ਕਰੀਬੀ ਜਤਿੰਦਰ ਸਿੰਘ (ਜਿਸ ਉੱਤੇ ਧਾਰਾ 307 ਵਰਗੇ ਸੰਗੀਨ ਮਾਮਲਿਆਂ ਸਮੇਤ ਕਈ ਪਰਚੇ ਦਰਜ ਹਨ) ਹਸਪਤਾਲ ਵਿੱਚ ਦਾਖਲ ਸੀ। ਹਾਈਕੋਰਟ ਦੇ ਸਖ਼ਤ ਹੁਕਮਾਂ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਸੀ, ਪਰ ਉਹ ’ਆਪ’ ਆਗੂ ਦੀ ਪੁਸ਼ਤਪਨਾਹੀ (ਸ਼ਹਿ) ਦੇ ਬਲਬੂਤੇ ਜੇਲ੍ਹ ਸ਼ਿਫ਼ਟ ਹੋਣ ਤੋਂ ਸਾਫ਼ ਇਨਕਾਰ ਕਰ ਰਿਹਾ ਸੀ। ਜਦੋਂ ਇੱਕ ਚੈਨਲ ਦੇ ਕੈਮਰਾਮੈਨ ਰਾਜ ਕੁਮਾਰ ਬੱਬਲੂ ਇਸ ਪੂਰੇ ਘਟਨਾਕ੍ਰਮ ਦੀ ਬੇਬਾਕੀ ਨਾਲ ਕਵਰੇਜ ਕਰਨ ਪਹੁੰਚੇ, ਤਾਂ ਤਲਬੀਰ ਸਿੰਘ ਗਿੱਲ ਦੇ ਮੁੰਡੇ ਸਰਪ੍ਰੀਤ ਸਿੰਘ ਨਾਲ ਆਏ ‘ਆਪ’ ਆਗੂਆਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਕੈਮਰਾਮੈਨ ਨਾਲ ਬਦਸਲੂਕੀ ਕੀਤੀ ਗਈ, ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ, ਥੱਪੜ ਮਾਰੇ ਗਏ ਅਤੇ ਉਸ ਦਾ ਮੋਬਾਈਲ ਫੋਨ ਵੀ ਧੱਕੇ ਨਾਲ ਖੋਹ ਲਿਆ ਗਿਆ।
ਇਸ ਘਿਨੌਣੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਾ ਸਮੂਹ ਪੱਤਰਕਾਰ ਭਾਈਚਾਰਾ ਇਨਸਾਫ਼ ਲਈ ਡੀ.ਸੀ.ਪੀ. ਲਾਅ-ਐਂਡ-ਆਰਡਰ ਰਵਿੰਦਰਜੀਤ ਸਿੰਘ ਨੂੰ ਮਿਲਿਆ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਪਰ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਟਾਲਮਟੋਲ ਦੀ ਨੀਤੀ ਅਪਣਾਈ ਗਈ, ਤਾਂ ਪੱਤਰਕਾਰਾਂ ਦਾ ਗੁੱਸਾ ਭੜਕ ਉੱਠਿਆ।
ਇਸ ਦੇ ਰੋਸ ਵਜੋਂ ਪੱਤਰਕਾਰਾਂ ਨੇ ਪੁਰਾਣਾ ਪੁਲਿਸ ਥਾਣਾ ਸਦਰ ਚੌਕ, ਜੀ.ਟੀ. ਰੋਡ ਛੇਹਰਟਾ ਵਿਖੇ ਮੁੱਖ ਮਾਰਗ ’ਤੇ ਜ਼ਬਰਦਸਤ ਧਰਨਾ ਲਗਾ ਕੇ ਪੂਰਨ ਚੱਕਾ ਜਾਮ ਕਰ ਦਿੱਤਾ। ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।
ਇਸ ਵਿਰੋਧ ਪ੍ਰਦਰਸ਼ਨ ਨੂੰ ਉਸ ਸਮੇਂ ਹੋਰ ਵੀ ਵੱਡਾ ਬਲ ਮਿਲਿਆ, ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੇ ਸਮਰਥਕਾਂ ਸਮੇਤ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ। ਕਿਸਾਨਾਂ ਅਤੇ ਪੱਤਰਕਾਰਾਂ ਦੀ ਸਾਂਝੀ ਤਾਕਤ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਹੱਥ-ਪੈਰ ਫੁਲਾ ਦਿੱਤੇ।
ਕਿਸਾਨ ਆਗੂਆਂ ਅਤੇ ਪੱਤਰਕਾਰਾਂ ਦੇ ਅਟੱਲ ਇਰਾਦੇ, ਡਟਵੇਂ ਰੋਸ ਅਤੇ ਚੱਟਾਨ ਵਰਗੀ ਏਕਤਾ ਅੱਗੇ ਆਖ਼ਿਰਕਾਰ ਸੱਤਾ ਦੇ ਨਸ਼ੇ ’ਚ ਚੂਰ ਆਗੂਆਂ ਨੂੰ ਗੋਡੇ ਟੇਕਣੇ ਹੀ ਪਏ। ‘ਆਪ’ ਆਗੂ ਤਲਬੀਰ ਸਿੰਘ ਗਿੱਲ ਨੂੰ ਖੁਦ ਧਰਨੇ ਵਾਲੀ ਥਾਂ ’ਤੇ ਪੁੱਜ ਕੇ ਪੱਤਰਕਾਰ ਭਾਈਚਾਰੇ ਦੇ ਸਾਹਮਣੇ ਹੱਥ ਜੋੜ ਕੇ ਖੁੱਲ੍ਹੇਆਮ ਮੁਆਫ਼ੀ ਮੰਗਣੀ ਪਈ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਪੱਤਰਕਾਰਾਂ ਨਾਲ ਅਜਿਹੀ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੇਗੀ।
ਸੱਚ ਦੀ ਜਿੱਤ: ਪ੍ਰੈਸ ਕਲੱਬ ਅੰਮ੍ਰਿਤਸਰ, ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਅਤੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਦੀ ਇਤਿਹਾਸਕ ਤੇ ਡਟਵੀਂ ਲੜਾਈ ਸਦਕਾ ਸੱਚ ਦੀ ਸ਼ਾਨਦਾਰ ਜਿੱਤ ਹੋਈ ਹੈ ਅਤੇ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਨ ਵਾਲਿਆਂ ਨੂੰ ਮੁੱਖ ਧਾਰਾ ’ਚ ਝੁਕਣਾ ਪਿਆ ਹੈ।
ਇਸ ਇਤਿਹਾਸਕ ਸੰਘਰਸ਼ ਵਿੱਚ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਰਣਜੀਤ ਸਿੰਘ ਮਸੌਣ, ਜਨਰਲ ਸਕੱਤਰ ਜੋਗਾ ਸਿੰਘ ਰਾਜਪੂਤ, ਮੀਤ ਪ੍ਰਧਾਨ ਰਾਘਵ ਅਰੋੜਾ, ਸਰਪ੍ਰਸਤ ਹਰੀਸ਼ ਸੂਰੀ, ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਨੂੰ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਵਿਸ਼ਾਲ ਸ਼ਰਮਾ, ਖੁਸ਼ਹਾਲ ਸ਼ਰਮਾ, ਅਜੇ ਪੰਡਤ, ਬਲਦੇਵ ਰਾਜ, ਮੰਗਲ ਸਿੰਘ ਅਤੇ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਰਜੇਸ਼ ਗਿੱਲ, ਖਜ਼ਾਨਚੀ ਰਮਨ ਕੁਮਾਰ, ਸਕੱਤਰ ਰਜਿੰਦਰ ਸਿੰਘ ਰੂਬੀ, ਵਿਕਰਮਜੀਤ, ਸਕੱਤਰ ਹਰਮੀਤ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਨ੍ਹਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ ਅਰੋੜਾ, ਮਨਿੰਦਰ ਸਿੰਘ ਮੋਂਗਾ, ਮਣੀ, ਵਿਸ਼ਾਲ, ਸੁਨੀਲ ਕੁਮਾਰ, ਧਿਆਨ ਚੰਦ, ਸੋਨੀ, ਜਗਤਾਰ ਮਾਹਲਾ, ਹਰਜੀਤ ਸਿੰਘ, ਅਮਨ ਮਾਹਲ, ਜਤਿੰਦਰ ਸਿੰਘ ਥਿੰਦ, ਕਮਲ ਪਹਿਲਵਾਨ, ਗੁਰਮੀਤ ਸਿੰਘ ਸੂਰੀ, ਮਹਾਂਬੀਰ ਸਿੰਘ, ਸੋਨੂੰ ਖਾਨਕੋਟ, ਸੁਨੀਲ ਦੇਵਗਨ, ਕੁਲਬੀਰ ਸਿੰਘ ਢਿੱਲੋਂ, ਸਰਵਨ ਰੰਧਾਵਾ, ਜਤਿੰਦਰ ਬੇਦੀ, ਅਸ਼ਵਨੀ ਪੁੰਜ, ਹਰਮਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਵਰਪਾਲ, ਸੁਖਚੈਨ ਸਾਗਰ, ਅਮਿਤ ਸ਼ਰਮਾ, ਵਰਿੰਦਰ ਸ਼ਰਮਾ, ਅਮਰਜੀਤ ਕਲੇਰ, ਸੁਨੀਲ ਅਗਰਵਾਲ,
ਧਰਵਿੰਦਰ ਔਲਖ, ਦੀਪਕ, ਜੋਤੀ ਬਹਿਲ, ਰਵਿੰਦਰ ਸਿੰਘ ਰੋਬਿਨ,ਰਮਨ ਮਲਹੋਤਰਾ
ਕੁਲਦੀਪ ਸ਼ਰਮਾ, ਸਾਹਿਬ ਦਿਆਲ, ਲਾਲੀ, ਰਛਪਾਲ ਸਿੰਘ, ਕੁਲਦੀਪ ਸਿੰਘ ਸੰਤੂਨੰਗਲ, ਸੋਮਿਆਂ, ਵਰਦਾਨ, ਡੈਨੀ ਪਹਿਲਵਾਨ, ਸਾਹਿਲ ਬੇਰੀ, ਹਰਦੇਵ ਪ੍ਰਿੰਸ, ਰਾਜਵਿੰਦਰ ਰਾਜ, ਸਿਮਰਨ, ਨੇਹਾ, ਅਜੇ ਸ਼ਿੰਗਾਰੀ, ਸੁਰਿੰਦਰ ਸਿੰਘ ਸਹੋਤਾ, ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਪੱਤਰਕਾਰ ਸਾਥੀ ਹਾਜ਼ਰ ਸਨ।
Breaking News
- ਅਮਨ ਅਰੋੜਾ ਵੱਲੋਂ 5,600 ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ; ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਈਸਾਪੁਰ ਦੇ 200 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ
- ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
- ਡੀ.ਜੀ.ਪੀ. ਐਮ.ਐਫ. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਸੁਖਦੇਵ ਮਾਦਪੁਰੀ ਯਾਦਗਾਰੀ ਸਮਾਗਮ ਅਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ
- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2 ਅਤੇ 3 ਦਸੰਬਰ ਨੂੰ ਮੀਟ, ਅੰਡੇ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਘੋੜਸਵਾਰੀ ਮੇਲਾ-3 ਦੇ ਦੂਜੇ ਦਿਨ ਪੱਲਣਪੁਰ ਵਿਖੇ ਸ਼ਿਰਕਤ
- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 29 ਨਵੰਬਰ ਨੂੰ ਵਾਰਾਣਸੀ ਵਿਖੇ ਕਰਵਾਇਆ ਜਾਵੇਗਾ ਮਹਾਨ ਕੀਰਤਨ ਸਮਾਗਮ


