ਅਕਾਲੀ ਦਲ ਵਾਰਸ ਪੰਜਾਬ ਦੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿਚ ਪਟਿਆਲਾ ਦਿਹਾਤੀ ਹਲਕੇ ਦੀ ਹੋਈ ‘ਪੰਥਕ ਇਕੱਤਰਤਾ’ ਦੇ ਨਾਮ ਤੇ ਰੈਲੀ ਵਿਚ ਵਹੀਰਾਂ ਘਤ ਕੇ ਹਜ਼ਾਰਾਂ ਪੰਜਾਬੀ ਪੁੱਜੇ, ਰੈਲੀ ਵਿਚ ਵਿਧਾਨ ਸਭਾ ਚੋਣਾ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਦੇ ਨਾਲ ਨਾਲ ਬਾਅਦ ਸ਼?ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਾਉਣ ਦਾ ਐਲਾਨ ਕੀਤਾ ਗਿਆ। ਇਸ ਰੈਲੀ ਵਿਚ ਬੋਲਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਮਾਮਲੇ ਵਿਚ ਆਪਣੇ ਆਪ ਗੁਨਾਹ ਕਰਨ ਵਾਲੇ ਤੇ ਆਪ ਹੀ ਜਾਂਚ ਕਮੇਟੀ ਬਣਾਉਣ ਵਾਲੇ ਤੇ ਆਪ ਹੀ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਅਸਤੀਫ਼ਾ ਦੇਣਾ ਪਵੇਗਾ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਝੂਠੇ ਮੁਕਾਬਲਿਆਂ, ਨਸ਼ਿਆਂ ਨਾਲ ਮਰਦੇ ਮਾਵਾਂ ਦੇ ਪੁੱਤ, ਗੈਂਗਸਟਰਾਂ ਵੱਲੋਂ ਮੰਗੀਆਂ ਜਾਂਦੀਆਂ ਫਿਰੌਤੀਆਂ ਪੰਜਾਬ ਦੀ ‘ਆਪ ਸਰਕਾਰ’ ਵੱਲੋਂ ਠੱਲ੍ਹ ਪਾਉਣ ਦੀ ਬਜਾਇ ਸਗੋਂ ਪੰਜਾਬ ਨੂੰ ਲੁੱਟਣ ਲਈ ਕੰਮ ਕਰਨਾ ਲਗਾਤਾਰ ਜਾਰੀ ਕੀਤਾ ਹੋਇਆ ਹੈ। ਇਸ ਵੇਲੇ ਰੈਲੀ ਦੇ ਆਯੋਜਕ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਇਤਿਹਾਸਿਕ ਝਰੋਖੇ ਵਿਚੋਂ ਚਾਨਣਾ ਪਾਉਂਦਿਆਂ ਕਿਹਾ ਕਿ ਸਾਡੇ ਪੰਥ ਦੀ ਸਰਕਾਰ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹੋਣ ਤੇ ਸਾਡੀ ਪੰਥਕ ਸਰਕਾਰ ਉਲਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸੰਘਰਸ਼ ਕਰ ਰਹੇ ਬੇਦੋਸ਼ੇ ਸਿੱਖਾਂ ਦੇ ਪੁਲੀਸ ਵੱਲੋਂ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਕਰਵਾ ਦੇਵੇ, ਇਸ ਤੋਂ ਵੱਡੀ ਅਣਹੋਣੀ ਪੰਥ ਲਈ ਹੋਰ ਕੀ ਹੋ ਸਕਦੀ ਹੈ, ਇਸੇ ਕਰਕੇ ਅੱਜ ਲੋੜ ਹੈ ਸਿੱਖ ਪੰਥ ਨੂੰ ਨਵੇਂ ਰਸਤੇ ਤਲਾਸਣ ਦੀ ਤਾਂ ਕਿ ਪੰਜਾਬ ਨੂੰ ਪੰਜਾਬੀ ਵਿਰੋਧੀ ਤੇ ਸਿੱਖ ਵਿਰੋਧੀ ਤਾਕਤਾਂ ਤੋਂ ਬਚਾਇਆ ਜਾ ਸਕੇ। ਸੀਨੀਅਰ ਆਗੂ ਤੇ ਝੁੰਦਾ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਝੁੰਦਾ ਨੇ ਕਿਹਾ ਸ਼?ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਨੂੰ ਸਤਵਿੰਦਰ ਸਿੰਘ ਟੌਹੜਾ ਨੇ ਅੱਗੇ ਤੋਰਿਆ। ਸੁਖਬੀਰ ਬਾਦਲ ਨੇ ਝੂੰਦਾ ਕਮੇਟੀ ਦੀ ਤਾਂ ਕੀ ਮੰਨਣੀ ਸੀ ਸਗੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਪਿੱਠ ਦਿਖਾ ਕੇ ਸਾਰੀਆਂ ਗ਼ਲਤੀਆਂ ਮੰਨ ਕੇ ਵੀ ਮੁੱਕਰ ਗਿਆ। ਇਸ ਰੈਲੀ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਡਰੌਲੀ ਨੇ ਰੈਲੀ ਦੀ ਕਾਮਯਾਬੀ ਦੀ ਜਥੇਦਾਰ ਟੌਹੜਾ ਨੂੰ ਵਧਾਈ ਦਿੰਦਿਆਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਣ ਅਮਰਜੀਤ ਸਿੰਘ ਨੇ ਕੀਤਾ। ਇਸ ਮੌਕੇ ਬੀਬੀ ਸਤਨਾਮ ਕੌਰ ਮੁੱਖ ਬੁਲਾਰਾ, ਭੁਪਿੰਦਰ ਸਿੰਘ ਗੁਰੂ ਕਾਸ਼ੀ, ਅਮਰਿੰਦਰ ਸਿੰਘ ਲਿਬੜਾ, ਮਨਜੀਤ ਸਿੰਘ ਰਾਜਲਾ ਐਸਡੀਐਮ, ਰੁਪਿੰਦਰ ਸਿੰਘ ਕਲਕੱਤਾ, ਹਰਦਰਸ਼ਨ ਸਿੰਘ ਨੂਰਖੇੜੀਆਂ, ਯੂਥ ਜ਼ਿਲ੍ਹਾ ਯੂਥ ਪ੍ਰਧਾਨ ਨਰਿੰਦਰ ਸਿੰਘ ਭਿੰਡਰ, ਐਡ. ਲਖਵਿੰਦਰ ਸਿੰਘ ਇਛੇਵਾਲ, ਐਡ. ਸੁਖਮਿੰਦਰ ਸਿੰਘ ਬੌਬੀ ਤੇਜਿੰਦਰ ਸਿੰਘ ਤੇਜ਼ੀ, ਪਰਮਜੀਤ ਸਿੰਘ ਮਹਿਮੂਦਪੁਰ, ਗੁਰਪ੍ਰੀਤ ਸਿੰਘ ਬਾਰਨ, ਜਰਨੈਲ ਸਿੰਘ, ਜਤਿੰਦਰ ਸਿੰਘ ਰਾਜੂ, ਹਰਪ੍ਰੀਤ ਕਾਕਾ, ਮੱਖਣ ਸਹੌਲੀ, ਜਗਤਾਰ ਸਿੰਘ ਮਾਜਰੀ, ਹਰਭਜਨ ਸਿੰਘ ਦੇਹਰਾਦੂਨ, ਅਜਾਇਬ ਸਿੰਘ ਨੰਦਪੁਰ, ਜਗਰੂਪ ਸਿੰਘ, ਅਮਰੀਕ ਸਿੰਘ ਤੇ ਗੁਰਨਾਮ ਸਿੰਘ ਅਜਨੌਦਾ, ਗੁਰਮੁੱਖ ਸਿੰਘ ਕਨਸੂਹਾ, ਲਖਵਿੰਦਰ ਸਿੰਘ ਖੱਟੜਾ, ਗੁਰਧਿਆਨ ਸਿੰਘ, ਮੱਖਣ ਸਿੰਘ ਕਨਸੂਹਾ, ਲਖਬੀਰ ਲੌਟ, ਸੋਨੀ ਹਿਆਣਾ, ਸੁਰਜੀਤ ਸਿੰਘ ਆਲੋਵਾਲ, ਜਥੇ. ਜੋਗਿੰਦਰ ਸਿੰਘ ਲੌਟ, ਸਹਿਪ੍ਰੀਤ ਸਿੰਘ ਦੰਦਰਾਲਾ, ਬਲਜਿੰਦਰ ਸਿੰਘ ਕਲਾਲਪੁਰ, ਆਦਿ ਹੋਰ ਕਈ ਸਾਰੇ ਆਗੂਆਂ ਨੇ ਸੰਬੋਧਨ ਕੀਤਾ
Breaking News
- मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
- मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
- उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
- ग्रामीण क्षेत्रों में सड़कों का जाल मजबूत कर रही सरकार : रणबीर गंगवा
- प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
- हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
- गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
- मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया


