2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਭੂਚਾਲ ਆ ਗਿਆ, ਜਦੋਂ ਖਾਨਪੁਰ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਯੋਜਿਤ ’ਪੰਜਾਬ ਬਚਾਓ’ ਰੈਲੀ ਵਿੱਚ ਵਰਕਰਾਂ ਦਾ ਇੱਕ ਅਥਾਹ ਸਮੁੰਦਰ ਠਾਠਾਂ ਮਾਰਦਾ ਨਜ਼ਰ ਆਇਆ। ਅਮਰਗੜ੍ਹ ਤੋਂ ਅਕਾਲੀ ਦਲ ਦੇ ਮੁੱਖ ਸੇਵਾਦਾਰ ਜੱਸੀ ਮੰਨਵੀ ਦੀ ਅਗਵਾਈ ਹੇਠ ਹੋਏ ਇਸ ਵਿਸ਼ਾਲ ਇਕੱਠ ਵਿੱਚ ਹਲਕੇ ਦੇ ਕੋਨੇ-ਕੋਨੇ ਤੋਂ ਅਕਾਲੀ ਵਰਕਰ ਟਰੈਕਟਰ-ਟਰਾਲੀਆਂ, ਬੱਸਾਂ ਅਤੇ ਨਿੱਜੀ ਵਾਹਨਾਂ ਦੇ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚੇ, ਜਿਸ ਨੇ ਵਿਰੋਧੀ ਧਿਰਾਂ ਦੇ ਪਸੀਨੇ ਛੁਡਾ ਦਿੱਤੇ।
500 ਕਰੋੜ ਦੀ ਇਸ਼ਤਿਹਾਰਬਾਜ਼ੀ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼:
ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਿੱਧੇ ਅਤੇ ਤਿੱਖੇ ਸ਼ਬਦੀ ਤੀਰ ਛੱਡੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਇੱਕ ਮਜ਼ਬੂਤ, ਅਨੁਭਵੀ ਅਤੇ ਸਥਿਰ ਸਰਕਾਰ ਦੀ ਲੋੜ ਹੈ, ਜਦਕਿ ਮੌਜੂਦਾ ’ਆਪ’ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਝੂਠੇ ਪ੍ਰਚਾਰ ਸਿਰ ’ਤੇ ਚੱਲ ਰਹੀ ਹੈ।
ਇਸ਼ਤਿਹਾਰਬਾਜ਼ੀ ’ਤੇ ਖਰਚੇ: ਬਾਦਲ ਨੇ ਦੋਸ਼ ਲਾਇਆ ਕਿ ਸੀ.ਐੱਮ. ਭਗਵੰਤ ਮਾਨ ਦੀ ਛਵੀ ਚਮਕਾਉਣ ਲਈ ਸਰਕਾਰੀ ਖਜ਼ਾਨੇ ’ਚੋਂ 500 ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਦਕਿ ਸਰਕਾਰ ਹੁਣ ਤੱਕ ਕੁੱਲ 6,000 ਕਰੋੜ ਰੁਪਏ ਕੇਵਲ ਪ੍ਰਚਾਰ ’ਤੇ ਰੋੜ੍ਹ ਚੁੱਕੀ ਹੈ।
ਸੁਖਬੀਰ ਬਾਦਲ ਨੇ ‘ਵਾਰਿਸ ਪੰਜਾਬ ਦੇ’ ਅਤੇ ਇਕਬਾਲ ਸਿੰਘ ਝੂੰਦਾ ਨਾਲ ਜੁੜੀ ਸਿਆਸੀ ਧਾਰਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਕੁਝ ਤਾਕਤਾਂ ਪੰਥਕ ਵੋਟਾਂ ਨੂੰ ਵੰਡ ਕੇ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੀਆਂ ਹਨ।
ਦੱਸਣਯੋਗ ਹੈ ਕਿ ਅਮਰਗੜ੍ਹ ਹਲਕੇ ਵਿੱਚ ਇਕਬਾਲ ਸਿੰਘ ਝੂੰਦਾ ਦਾ ਪੁਰਾਣਾ ਰਾਜਨੀਤਿਕ ਆਧਾਰ ਹੈ ਅਤੇ ਮੌਜੂਦਾ ’ਆਪ’ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਸਰਗਰਮੀ ਕਾਰਨ ਇਹ ਹਲਕਾ ਪਹਿਲਾਂ ਹੀ ਭਖਵੇਂ ਮੁਕਾਬਲੇ ਦਾ ਕੇਂਦਰ ਬਣਿਆ ਹੋਇਆ ਹੈ। ਅਜਿਹੇ ਮਾਹੌਲ ਵਿੱਚ ਅਕਾਲੀ ਦਲ ਵੱਲੋਂ ਖਾਨਪੁਰ ਦੀ ਧਰਤੀ ’ਤੇ ਕੀਤਾ ਗਿਆ ਇਹ ਵਿਸ਼ਾਲ ਇਕੱਠ ਜੱਸੀ ਮੰਨਵੀ ਅਤੇ ਪਾਰਟੀ ਦੀ ਸਿਆਸੀ ਪਕੜ ਨੂੰ ਬੇਹੱਦ ਮਜ਼ਬੂਤ ਕਰਦਾ ਨਜ਼ਰ ਆ ਰਿਹਾ ਹੈ।ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕਜੁੱਟਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਜੱਸੀ ਮੰਨਵੀ (ਮੁੱਖ ਸੇਵਾਦਾਰ, ਵਿਧਾਨ ਸਭਾ ਹਲਕਾ ਅਮਰਗੜ੍ਹ), ਬੀਬੀ ਪਰਮਜੀਤ ਕੌਰ ਵਿਰਕ (ਜ਼ਿਲ੍ਹਾ ਪ੍ਰਧਾਨ, ਇਸਤਰੀ ਵਿੰਗ ਸੰਗਰੂਰ), ਜਥੇਦਾਰ ਭੁਪਿੰਦਰ ਸਿੰਘ ਭਲਵਾਨ (ਮੈਂਬਰ, ਐੱਸ.ਜੀ.ਪੀ.ਸੀ.) ,ਸਰਬਜੀਤ ਸਿੰਘ ਝਿੰਜਰ (ਪ੍ਰਧਾਨ, ਯੂਥ ਅਕਾਲੀ ਦਲ), ਇਰਫ਼ਾਨ ਰੋਹੀੜ੍ਹਾ ਯੂਥ ਪ੍ਰਧਾਨ ਮਲੇਰਕੋਟਲਾ, ਜਸਵੀਰ ਸਿੰਘ ਦਿਓਲ,ਜ਼ਾਹਿਦਾ ਸੁਲੇਮਾਨ,ਲੱਕੀ ਗਰਚਾ,ਜਥੇਦਾਰ ਤਰਲੋਚਨ ਸਿੰਘ,ਰਾਜੂ ਖੰਨਾ,ਅਰਵਿੰਦ ਖੰਨਾ,ਮਿੱਡੂ ਖੇੜਾ, ਅਮਰਿੰਦਰ ਸਿੰਘ ਬੱਬਲੂ ਜੰਡਾਲੀ, ਸੋਨੀ ਜੰਡਾਲੀ,ਆਗੂ ਤੇ ਵਰਕਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Breaking News
- मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
- मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
- उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
- ग्रामीण क्षेत्रों में सड़कों का जाल मजबूत कर रही सरकार : रणबीर गंगवा
- प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
- हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
- गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
- मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया


