ਬੇਸ਼ਕ ਪੰਜਾਬ ਦੀਆਂ ਮੰਡੀਆਂ ਚ ਅਗੇਤੀ ਕਿਸਮਅਤੇ ਬਾਸਮਤੀ ਦੇ ਝੋਨੇ ਦੀ ਆਮਦ ਪਿਛਲੇ 10-12 ਦਿਨਾਂ ਤੋਂ ਜਾਰੀ ਹੈ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ,ਪ੍ਰੰਤੂ ਸੂਬੇ ਅੰਦਰ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ !ਝੋਨੇ ਦੇ ਆਗਾਮੀ ਖਰੀਦ ਸੀਜ਼ਨ ਤੋਂ ਪਹਿਲਾਂ, ਪੰਜਾਬ ਰਾਜ ਨੂੰ ਅਕਤੂਬਰ ਮਹੀਨੇ ਲਈ 42786.68 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀ.ਸੀ.ਐਲ.)
ਦੀ ਮਨਜ਼ੂਰੀ ਮਿਲ ਚੁੱਕੀ ਹੈ, ਜੋ ਪੰਜਾਬ ਸਰਕਾਰ ਲਈ ਵੱਡੀ ਰਾਹਤ ਹੈ। ਇਕ ਬਿਆਨ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਅਨੁਸਾਰ ਸੀ.ਸੀ.ਐਲ. ਦੀ ਮਨਜ਼ੂਰੀ ਨਾਲ ਸੂਬਾ ਸਰਕਾਰ ਵਲੋਂ ਖਰੀਦੇ ਜਾਣ ਵਾਲੇ ਝੋਨੇ ਲਈ ਕਿਸਾਨਾਂ ਨੂੰ ਤਰੁੰਤ ਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਇਆ ਜਾ ਸਕੇਗਾ। ਹੋਰ ਜਾਣਕਾਰੀ ਦਿੰਦੇ ਵਿਭਾਗੀ ਸੂਤਰਾਂ ਨੇ ਦਸਿਆ ਕਿ ਪੰਜਾਬ ਦੀਆਂ ਮੰਡੀਆਂ ਚ ਪੰਜਾਬ ਦੀਆਂ ਖਰੀਦ ਏਜੇਂਸੀਆਂ ਪਨਸਪ, ਪਨਗ੍ਰੇਨ, ਮਾਰਕਫੈਡ ਅਤੇ ਪੰਜਾਬ ਵੇਅਰ ਕਾਰਪੋਰੇਸ਼ਨ ਤੋਂ ਇਲਾਵਾ ਕੇਂਦਰੀ ਖਰੀਦ ਏਜੰਸੀ ਐਫ ਸੀ ਆਈ ਵੱਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ! ਸਬੰਧਿਤ ਵਿਭਾਗਾਂ ਨੂੰ ਆਪਣਾ ਖੇਤਰੀ ਫੀਲਡ ਅਮਲਾ ਮੰਡੀਆਂ ਚ ਤੈਨਾਤ ਕਰਨ ਦੀਆਂ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ! ਕਿਸਾਨਾਂ ਵਲੋਂ ਮੰਡੀਆਂ ਵਿਚ ਲਿਆਂਦੇ ਜਾਣ ਵਾਲੇ ਝੋਨੇ ਦੀ, ਭਰਤੀ ਕਰਨ ਲਈ ਵਿਭਾਗ ਵਲੋਂ 5 ਲੱਖ ਗੱਠਾਂ ਬਾਰਦਾਨਾ ਵੀ ਪ੍ਰਾਪਤ ਹੋ ਚੁੱਕਾ ਹੈ । ਉਹਨਾਂ ਦਸਿਆ ਕਿ ਸੂਬੇ ਨੂੰ ਸੀਜ਼ਨ 2026-27 ਲਈ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਝੋਨੇ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਸ ਨਾਲ ਦੀ ਖਰੀਦ ਕੀਤੀ ਜਾਵੇਗੀ!ਝੋਨੇ ਦੀ ਖਰੀਦ ਦੇ
ਕਾਰਜਾਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਹੁਣ ਤਕ 1887 ਮੰਡੀਆਂ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਹਨ ਅਤੇ ਜ਼ਰੂਰਤ ਅਨੁਸਾਰ ਹੋਰ ਮੰਡੀਆਂ ਵੀ ਕਾਰਜਸ਼ੀਲ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਕਿਸਾਨਾਂ ਦੇ ਖੂਨ-ਪਸੀਨੇ ਨਾਲ ਉਗਾਏ ਇਕ-ਇਕ ਦਾਣੇ ਨੂੰ ਖਰੀਦਣ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ (ਡੀ.ਐਫ.ਐਸ.ਸੀ.) ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿਤੇ ਗਏ ਹਨ ਕਿ ਸੂਬੇ ਭਰ ਦੀਆਂ ਮੰਡੀਆਂ ਵਿਚ ਪੰਜਾਬ ਤੋਂ ਬਾਹਰਲੇ ਸੂਬਿਆਂ
ਇਕ ਵੀ ਦਾਣਾ ਆਉਂਣ ਨਾ ਦਿੱਤਾ ਜਾਵੇ ਵੇ। ਇਸ ਤੋਂ ਇਲਾਵਾ, ਮੰਡੀਆਂ ਵਿੱਚ ਅਨਲੋਡਿੰਗ ਅਤੇ ਪੈਕਿੰਗ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸਾਫ਼ ਪੀਣ ਵਾਲੇ ਪਾਣੀ ਅਤੇ ਡਾਕਟਰੀ ਸਹੂਲਤਾਂ ਦੇ ਵੀ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਖਰੀਦ ਪ੍ਰਕਿਰਿਆ ਨਾਲ ਜੁੜੇ ਸਾਰੇ ਭਾਈਵਾਲਾਂ ਜਿਵੇਂ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਉਹਨਾਂ ਨੇ ਅੱਗੇ ਦਸਿਆ ਕਿ ਉਹ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਇਸ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈਮੰਤਰੀ, ਵਿਧਾਇਕ ਅਤੇ ਉਚ ਅਧਿਕਾਰੀ ਮੰਡੀਆਂ ਦਾ ਨਿੱਜੀ ਦੌਰਾ ਵੀ ਕਰਨਗੇ।

ਝੋਨੇ ਦੇ ਸੀਜਨ ਤੋਂ ਪਹਿਲਾਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਵੱਲੋਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਰਾਈਸ ਮਿੱਲਾਂ ਲਈ ਝੋਨੇ ਦੀ ਮਿਲਿੰਗ ਕਰਨ ਲਈ ਅਲਾਟਮੈਂਟ ਲਈ ਲਗਾਈ ਸ਼ਰਤ ਖ਼ਤਮ ਕਰਕੇ ਸੂਬੇ ਦੇ ਸਾਰੇ ਮਿਲਾ ਚ ਝੋਨਾ ਭੰਡਾਰ ਕਰਵਾਇਆ ਜਾਵੇ! ਚੀਮਾ ਨੇ ਦੱਸਿਆ ਕਿ ਪੰਜਾਬ ਦੇ ਜਿਆਦਾ ਤਰ ਮਿਲਾਂ ਚ ਏਜੰਸੀਆਂ ਦੀ ਸਾਲ 2025-26 ਦੀ ਕਣਕ ਭੰਡਾਰ ਹੈ ਪ੍ਰੰਤੂ ਵਾਰ ਵਾਰ ਮੰਗ ਕਰਨ ਤੇਵੀ ਸਰਕਾਰ ਨੇ ਇਸ ਕਣਕ ਦੀ ਨਿਕਾਸੀ ਨਹੀ ਕਰਵਾਈ ਜਿਸ ਕਾਰਨ ਉਹ ਸਪੇਸ ਦੀ ਵੱਡੀ ਘਾਟ ਕਾਰਨ ਸੈਲਰਾਂ ਅੰਦਰ ਝੋਨਾ ਭੰਡਾਰ ਨਹੀ ਹੋ ਸਕੇਗਾ!ਉਹਨਾਂ ਨੇ ਸਰਕਾਰ ਤੋਂ ਸ਼ੇਲਰਾਂ ਚ ਭੰਡਾਰ ਕਣਕ ਦੀ ਤਰੁੰਤ ਨਿਕਾਸੀ ਕਰਵਾਉਓਂ ਦੀ ਮੰਗ ਕੀਤੀ!ਚੀਮਾ ਨੇ ਨੇ ਦੱਸਿਆ ਕਿ ਪੰਜਾਬ ਦੇ ਸ਼ੈਲਰ ਮਾਲਕ ਪਿਛੇ ਕਾਫੀ ਸਮੇਂ ਤੋਂ ਕਾਫੀ ਜਿਆਦਾ ਆਰਥਿਕ ਨੁਕਸਾਨ ਵਿਚ ਜਾ ਰਹੇ ਹਨ, ਪਰ ਸੂਬੇ ਅਤੇ ਕਿਸਾਨਾ ਦੇ ਹਿੱਤਾਂ ਦੇ ਕਾਰਨ ਸ਼ੈਲਰ ਮਾਲਕਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਗਿਆ ਪਰ ਇਸ ਸਾਲ ਸਥਿਤੀ ਥੋੜੀ ਜਿਆਦਾ ਖਰਾਬ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇੰਪਰੂਵਡ ਰਾਈਸ ਦੀ ਥਾਂ ’ਤੇ ਸੀ.ਐਮ.ਆਰ. ਰਾਈਸ ਲਗਵਾਏ। ਉਨ੍ਹਾਂ ਦੱਸਿਆ ਕਿ ਸਾਰੇ ਮਿਲਰਾਂ ਦੇ ਸ਼ੈਲਰਾਂ ਵਿਚ ਝੋਨਾ ਲਗਾਇਆ ਜਾਵੇ ਅਤੇ ਅਲਾਟਮੈਂਟ ਦੇ ਮੀਲਿੰਗ ਦੀ ਜ਼ਰੂਰੀ ਸ਼ਰਤ ਵੀ ਖਤਮ ਕੀਤਾ ਜਾਵੇ, ਕਿਉਕਿ ਸਾਲ 2025-26 ਦੇ ਸੀਜਨ ਦਾ ਚੌਲ ਲਗਵਾਉਣ ਲਈ ਐਫ.ਸੀ.ਆਈ. ਦੇ ਕੋਲ ਉਚਿਤ ਸਪੇਸ ਨਹੀਂ ਹੈ। ਜਿਸ ਦੇ ਕਾਰਨ ਮਿਲਰਾਂ ਨੂੰ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਸਾਲ 2026-27 ਦੇ ਚੌਲਾ ਲਈ ਕੇਂਦਰ ਨਾਲ ਤਾਲਮੇਲ ਕਰਕੇ ਜਲਦ ਤੋਂ ਜਲਦ ਸਪੇਸ ਬਣਾਈ ਜਾਵੇ। ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੈਲਰਾਂ ਮਾਲਕਾਂ ਨੂੰ ਝੋਨੇ ਦੀ ਅਲਾਟਮੈਂਟ ਵਿੱਚ ਪਹਿਲਾਂ ਦਿੱਤੀ ਹੋਈ 85 ਫੀਸਦੀ ਦੀ ਰਿਆਇਤ ਤੋਂ ਇਲਾਵਾ ਐਫਸੀਆਈ ਕੋਲ ਜਗਾਂ ਨਾ ਹੋਣ ਕਾਰਣ ਜਿਨਾਂ 85 ਫੀਸਦੀ ਤੱਕ ਮਾਲ ਨਹੀਂ ਭੁਗਤਿਆ ਹੈ ਉਨਾਂ ਨੂੰ ਪੈਡੀ ਅਲਾਟ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਭਾਵ ਹਰ ਇੱਕ ਮਿੱਲਰ ਨੂੰ ਸਾਲ 2026-27 ਵਿੱਚ ਪੈਡੀ ਅਲਾਟ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗਰੁੱਪ ਆਫ ਮੀਨੀਸਟਰ ਦੀ ਮੀਟਿੰਗ ਵਿੱਚ ਜੋ ਫੈਸਲੇ ਲਏ ਗਏ ਸੀ ਕਿ ਬਾਹਰਲੀ ਸਟੇਟ ਤੋਂ ਆਏ ਦੂਜੇ ਰਾਜਾਂ ਦੀ ਤਰਜ ਤੇ ਚਾਵਲਾਂ ਤੇ ਮਾਰਕੀਟ ਫੀਸ ਨੂੰ ਖਤਮ ਕੀਤਾ ਜਾਵੇ। ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ 14 ਸਤੰਬਰ 26 ਨੂੰ ਚੰਡੀਗੜ੍ਹ ਵਿੱਚ ਸੈਕਟਰੀ ਫੂਡ ਭਾਰਤ ਸਰਕਾਰ ਨਾਲ ਆਨਲਾਈਨ ਅਤੇ ਸੀ.ਐਮ.ਡੀ ਐਫ.ਸੀ.ਆਈ, ਈਡੀ ਨੌਰਥ ਐਫ.ਸੀ.ਆਈ, ਜੀ.ਐਮ ਐਫ.ਸੀ.ਆਈ, ਸੈਕਟਰੀ ਫੂਡ ਪੰਜਾਬ, ਡਾਇਰੈਕਟਰ ਫੂਡ ਪੰਜਾਬ, ਅਡਿਸ਼ਨਲ ਡਾਇਰੈਕਟਰ ਫੂਡ ਪੰਜਾਬ ਨਾਲ ਜਿਹੜੀ ਮੀਟਿੰਗ ਹੋਈ ਸੀ, ਉਸ ਵਿਚ 100 ਪ੍ਰਤੀਸ਼ਤ ਇੰਮਪਰੂਵਡ ਚਾਵਲ ਮੰਗਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਪੇਸ ਕਰਕੇ 100 ਪ੍ਰਤੀਸ਼ਤ ਇੰਮਪਰੁਵਡ ਰਾਈਸ ਲੱਗਣਾ ਮੁਸਕਿਲ ਹੋਵੇਗਾ , ਕਿਉਕਿ 2025-26 ਦਾ ਰਹਿੰਦਾ ਬਕਾਇਆ 8.80 ਲੱਖ ਮੀਟਰਿਕ ਟਨ ਜੋ ਕਿ ਸਪੇਸ ਦੀ ਘਾਟ ਕਾਰਨ ਰਹਿ ਗਿਆ ਹੈ ਉਹ 30-11-26 ਤੱਕ ਮੁਸਕਿਲ ਨਾਲ ਹੀ ਲੱਗ ਪਾਏਗਾ । ਇਸ ਲਈ ਜਿਸ ਹਿਸਾਬ ਨਾਲ ਚਾਵਲ ਦੀ ਮੂਵਮੈਂਟ ਹੋ ਰਹੀ ਹੈ ਉਸ ਹਿਸਾਬ ਨਾਲ ਸ਼ੈਲਰਾਂ ਵਾਲੇ 31 ਮਾਰਚ 27 ਤੱਕ ਅੰਦਾਜਨ 20 ਪ੍ਰਤੀਸ਼ਤ ਹੀ ਇੰਮਪਰੂਵਡ ਰਾਈਸ ਲਗਾ ਸਕਣਗੇ । 31-03-27 ਤੋਂ ਬਾਅਦ ਬਚਿਆ ਹੋਇਆ ਚਾਵਲ 25 ਫੀਸਦੀ ਬਰੋਕਨ ਵਾਲਾ ਸੀਐਮਆਰ ਰਾਈਸ ਹੀ ਲਗਾ ਸਕਣਗੇ । ਇਸ ਮੌਕੇ ਦਿਲਬਾਗ ਸਿੰਘ, ਇੰਦਰਜੀਤ ਸਿੰਘ ਸੰਧੂ, ਨਰੇਸ਼ ਬਾਂਸਲ, ਹਰਦੀਪ ਸਿੰਘ ਬੁੱਟਰ, ਰੋਸ਼ਨ ਲਾਲ ਅਮਲੋਹ, ਸਤੀਸ਼ ਕੁਮਾਰ ਨਾਭਾ, ਅਸ਼ੋਕ ਗੋਇਲ, ਦਵਿੰਦਰ ਬੱਗਾ, ਸੁਰੇਸ਼ ਕੁਮਾਰ ਸਿੰਗਲਾ, ਹਨੀਸ਼ ਗੋਇਲ, ਰਿੰਕੂ ਬਾਂਸਲ, ਅਨਿਲ ਮਿੱਤਲ, ਰਜਿੰਦਰ ਪੱਪੂ, ਵਿੱਕੀ ਮਿੱਤਲ, ਪ੍ਰੇਮ ਬਾਂਸਲ, ਗਗਨ ਬਦਵਾਰ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
Breaking News
- ‘ਸ਼ੀਸ਼ ਮਹਿਲ’ ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ
- ‘ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ’, ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
- ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
- ਜਲੰਧਰ ਦਿਹਾਤੀ ‘ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ
- ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ
- ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ
- ਪੰਚਕੂਲਾ ‘ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ
- ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ
ਪੰਜਾਬ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ-ਝੋਨੇ ਦੀ ਅਦਾਇਗੀ ਲਈ 42786 ਕਰੋੜ ਰੁਪਏ ਦੀ ਸੀ.ਸੀ.ਐਲ. ਮਨਜ਼ੂਰ :
5 Mins Read
Related Posts
Add A Comment
About
Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!
Quick Links
Categories
© 2026 Razana Desh Pardesh. All Rights Reserved


