ਉਪ ਵੈਦ ਬੇਰੁਜ਼ਗਾਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ। 11 ਸਾਲਾਂ ਤੋਂ ਉਪ ਵੈਦ ਦੀਆਂ ਪੋਸਟਾਂ ਨਾ ਕੱਢੇ ਜਾਣ ਤੇ ਰੋਸ ਪ੍ਰਦਰਸ਼ਨ ਜ਼ਾਹਿਰ ਕੀਤਾ। ਇਸ ਮੌਕੇ ਪਟਿਆਲਾ ਦੇ ਤਹਿਸੀਲਦਾਰ ਗਗਨਦੀਪ ਸਿੰਘ ਜੀ ਵੱਲੋਂ 1 ਅਕਤੂਬਰ ਨੂੰ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਦਾ ਪ੍ਰੋਗਰਾਮ ਯੂਨੀਅਨ ਨੂੰ ਲਿਖਤੀ ਰੂਪ ਵਿੱਚ ਪੱਤਰ ਦਿੱਤਾ ਗਿਆ ਅਤੇ ਭਰੋਸਾ ਦਵਾਇਆ ਜਲਦ ਹੀ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਵੱਖ ਵੱਖ ਆਗੂ ਹਰਵਿੰਦਰ ਸਿੰਘ ਥੂਹੀ ਸੂਬਾ ਪ੍ਰਧਾਨ ਰਵਿੰਦਰ ਸਿੰਘ ਘੱਗਾ ਸੂਬਾ ਮੀਤ ਪ੍ਰਧਾਨ ਅਵੀ ਕੁਮਾਰ ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ ਸੁਮਣ, ਜੋਤੀ ਰਾਣੀ, ਰਿੰਪੀ ਰਾਣੀ ਆਦਿ ਹਾਜਿਰ ਅਤੇ ਸਮੂਹ ਯੂਨੀਅਨ ਦੇ ਪ੍ਰਧਾਨਾ ਅਤੇ ਸਾਥੀਆਂ ਨੇ ਰੋਸ ਪ੍ਰਦਰਸ਼ਨ ਦੌਰਾਨ ਇਹ ਚੇਤਾਵਨੀ ਵੀ ਦਿੱਤੀ ਹੈ। ਜੇਕਰ 1 ਅਕਤੂਬਰ ਨੂੰ ਸਿਹਤ ਮੰਤਰੀ ਪੈਨਲ ਮੀਟਿੰਗ ਵਿੱਚ ਪੋਸਟਾਂ ਦੇ ਨੋਟੀਫਿਕੇਸ਼ਨ ਜਾਰੀ ਕਰਵਾਉਣ ਦਾ ਫ਼ੈਸਲਾ ਨਹੀਂ ਲੈਂਦੇ ਤਾਂ ਆਉਣ ਵਾਲੇ ਦਿਨਾਂ ਵਿਚ ਯੂਨੀਅਨ ਵੱਲੋਂ ਸਿਹਤ ਮੰਤਰੀ ਖਿਲਾਫ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
Breaking News
- ਪੰਜਾਬ ਦੇ ਹੱਕਾਂ ਅਤੇ ਲੋਕ ਹਿੱਤ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ : ਇਆਲੀ
- ਮਾਲੇਰਕੋਟਲਾ ’ਚ ਸਰੀਏ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮੁਸਤੈਦੀ ਨਾਲ ਪਾਇਆ ਕਾਬੂ
- ਉਪਵੈਦ ਬੇਰੁਜ਼ਗਾਰ ਯੂਨੀਅਨ ਵੱਲੋਂ ਸਿਹਤ ਮੰਤਰੀ ਦੇ ਘਰ ਦਾ ਕੀਤਾ ਘੇਰਾਓ
- ਐ ਐਚ ਓ ਸੁਨੀਤਾ ਰਾਣੀ ਤੇ ਹੋਮ ਗਾਰਡ ਜਵਾਨ ਗੁਰਅਵਤਾਰ ਸਿੰਘ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ
- ਭਾਜਪਾ ਦ੍ਰਿੜ੍ਹ ਇਰਾਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹੇਗੀ : ਰਵਨੀਤ ਸਿੰਘ ਬਿੱਟੂ
- ਮੌਜੂਦਾ ਵਿਧਾਇਕ ਦੇ ਖਿਲਾਫ ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ਨੇ ਲਗਾਇਆ ਧਰਨਾ
- ਐਲਪੀਯੂ ਵਿੱਚ ਹੰਗਾਮਾ: ਵਿਦਿਆਰਥਣ ਨਾਲ ਬਲਾਤਕਾਰ ਦੀਆਂ ਖਬਰਾਂ ਤੋਂ ਭੜਕੇ ਵਿਦਿਆਰਥੀਆਂ ਵੱਲੋਂ ਭੰਨ-ਤੋੜ ਤੇ ਲਗਾਈ ਅੱਗ
- ਨੇਪਾਲ ’ਚ ਫਿਰ ਕੁਦਰਤੀ ਆਫ਼ਤ: ਬਰਫ਼ੀਲੇ ਤੂਫ਼ਾਨ ਕਾਰਨ 10 ਪਰਬਤਾਰੋਹੀ ਲਾਪਤਾ


