ਦਰਸ਼ਨ ਚੋਪੜਾ, ਰਾਜੀਵ ਕੁਮਾਰ ਰੋਜ਼ੀ, ਨਰੇਸ਼ ਭਾਟੀਆ -ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਸ੍ਰੀ ਮਾਛੀਵਾੜਾ ਸਾਹਿਬ ਇਕਾਈ ਦੀ ਮਾਸਿਕ ਮੀਟਿੰਗ ਰਾਮ ਸਿੰਘ ਕਾਲੜਾ ਜੀ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਭਵਨ ਵਿੱਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਹੋਏ ਸਾਥੀ ਤਰਲੋਚਨ ਸਿੰਘ ਨੇ ਮੀਟਿੰਗ ਦਾ ਏਜੰਡਾ ਪੜਿਆ ਅਤੇ ਸਭ ਤੋਂ ਪਹਿਲਾਂ ਵਿਛੜ ਚੁੱਕੇ ਪੈਨਸ਼ਨਰ ਸਾਥੀ ਸ੍ਰੀ ਦਿਲਬਾਗ ਸਿੰਘ ਬਗਾ ਅਤੇ ਸਵਰਗਵਾਸੀ ਤਰਲੋਚਨ ਸਿੰਘ ਲੋਟੇ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦੇ ਹੋਏ ਸਾਰੇ ਸਾਥੀਆਂ ਨੇ ਦੋ ਮਿੰਟ ਦਾ ਮੌਨ ਧਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਸਾਥੀ ਗੁਰਮੀਤ ਸਿੰਘ ਸੈਣੀ ਹਰਨੇਕ ਪਾਲ ਸਿੰਘ ਮਹਿੰਦਰ ਸਿੰਘ ਡਾਕਟਰ ਜਸਦੇਵ ਸਿੰਘ ਸਰਦਾਰ ਮੋਹਨ ਸਿੰਘ ਹਰੀ ਸਿੰਘ ਚਕਲੀ ਪ੍ਰਿੰਸੀਪਲ ਪ੍ਰੇਮ ਸਿੰਘ, ਕੰਧਾਰਾ ਸਿੰਘ ਆਦਿ ਬੁਲਾਰਿਆਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਤੋਂ ਇਸ਼ਤਿਹਾਰਬਾਜ਼ੀ ਵੀ ਬੰਦ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ 18 ਪ੍ਰਤੀਸ਼ਤ ਡੀਏ ਅਤੇ 201 ਮਹੀਨਿਆਂ ਦੇ ਯੱਕ ਮੁਸਤ ਬਕਾਏ 15 ਦਿਨਾਂ ਵਿੱਚ ਦੇ ਦੇ ਫੈਸਲੇ ਨੂੰ ਲਾਗੂ ਨਾ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਦੀ ਕੀਤੀ । ਕਾਲੜਾ ਜੀ ਨੇ ਸਾਥੀਆਂ ਨੂੰ ਲੀਡਰਸ਼ਿਪ ਤੇ ਵਿਸ਼ਵਾਸ ਰੱਖਦਿਆਂ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੁਲਾਜ਼ਮਾ ਅਤੇ ਪੈਨਸ਼ਨਾਂ ਨੂੰ ਆਪਣੇ ਬਣਦੇ ਹੱਕ ਲੈਣ ਲਈ ਮਜ਼ਦੂਰਾਂ ਕਿਸਾਨਾਂ ਅਤੇ ਆਮ ਲੋਕਾਂ ਤੱਕ ਲਾਮਬੱਦੀ ਕਰਨੀ ਹੋਵੇਗੀ ਅਤੇ ਸਾਂਝੇ ਸੰਘਰਸ਼ਾਂ ਲਈ ਤਿਆਰ ਰਹਿਣਾ ਹੋਵੇਗਾ ਉਹਨਾਂ ਨੇ ਪੈਨਸ਼ਨਰਾਂ ਨੂੰ ਘਰ ਘਰ ਜਾ ਕੇ ਫੈਮਲੀ ਪੈਨਸ਼ਨਰ ਅਤੇ ਹੋਰ ਪੈਨਸ਼ਨਰਾਂ ਤੱਕ ਸੰਘਰਸ਼ ਦਾ ਸੱਦਾ ਦੇਣ ਦੀ ਅਪੀਲ ਵੀ ਕੀਤੀ, ਉਹਨਾਂ ਨੇ ਪਹਿਲੇ ਸੰਘਰਸ਼ ਦੀ ਤਰ੍ਹਾਂ ਲੇਡੀਜ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਉਹਨਾਂ ਤੱਕ ਪਹੁੰਚ ਕਰਨ ਲਈ ਡਿਊਟੀਆਂ ਵੀ ਲਗਾਈਆਂ l ਪ੍ਰਧਾਨ ਜੀ ਨੇ ਮਾਨਯੋਗ ਸ੍ਰੀ ਅਸ਼ਵਨੀ ਮਿਸ਼ਰਾ ਦੇ ਚੀਫ ਜਸਟਿਸ ਨਿਯੁਕਤ ਹੋਣ ਪਿੱਛੋਂ ਉਨਾਂ ਦੇ ਸੋ ਚੁੱਕ ਸਮਾਗਮ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਾ ਪੁੱਜਣ ਤੇ ਸਰਕਾਰ ਦੀ ਨਿਖੇਦੀ ਕੀਤੀ। ਪੈਨਸ਼ਨਰਾਂ ਨੇ 2027 ਦੀਆਂ ਚੋਣਾਂ ਵਿੱਚ ਆਪ ਸਰਕਾਰ ਨੂੰ ਗੱਦੀ ਤੋਂ ਲਾਹੁਣ ਦਾ ਵੀ ਪ੍ਰਣ ਲਿਆ, ਉਨਾਂ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਆਪਸੀ ਸਾਂਝ,ਮੇਲ ਮਿਲਾਪ ਵਧਾ ਕੇ, ਲੋਕਾਂ ਤੱਕ ਸਰਕਾਰ ਦੀਆਂ ਝੂਠ ਬੋਲ ਕੇ ਅਤੇ ਤੱਥਾਂ ਤੋਂ ਵਿਹੁਣੀਆਂ ਰਿਪੋਰਟਾਂ ਨੂੰ ਰੱਦ ਕਰਕੇ ਸਹੀ ਜਾਣਕਾਰੀ ਪਹੁੰਚਾਉਣ ਲਈ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਭੁਲੇਖੇ ਵਿੱਚ ਹੈ ਕਿ ਉਹ ਮੁਫਤ ਦੀਆਂ ਰਿਓੜੀਆਂ ਵੰਡ ਕੇ ਔਰਤਾਂ ਦੀਆਂ ਜਾਂ ਸਮਾਜ ਦੇ ਦਵੇ ਕੁਚਲੇ ਲੋਕਾਂ ਦੀਆਂ ਕੁਝ ਪੈਸਿਆਂ ਨਾਲ ਮਦਦ ਕਰਕੇ ਦੁਬਾਰਾ ਸਰਕਾਰ ਨਹੀਂ ਬਣਾ ਸਕਣਗੇ ਕਿਉਂਕਿ ਇਹਨਾਂ ਨੂੰ ਸਾਰੇ ਲੋਕ ਹਰ ਪੱਖੋਂ ਪਛਾਣ ਚੁੱਕੇ ਹਨ, ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਪੜੇ ਲਿਖੇ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਮਿਲੇ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ । ਮੀਟਿੰਗ ਵਿੱਚ ਤਾਰਾ ਸਿੰਘ, ਹਰਭਜਨ ਸਿੰਘ, ਰਜਿੰਦਰ ਸਿੰਘ ਰਵਿੰਦਰ ਸਿੰਘ ਜਸਪਾਲ ਸਿੰਘ ਦਿਆਲ ਸਿੰਘ ਗੁਰਮੀਤ ਸਿੰਘ ਮਾਜਰਾ ਸੁਰਜੀਤ ਸਿੰਘ ਸੈਣੀ ਭਾਰਤ ਭੂਸ਼ਣ ਹਰਬੰਸ ਲਾਲ ਸੁਖਦੇਵ ਸਿੰਘ ਗੁਰਮੀਤ ਸਿੰਘ ਸੁਰਿੰਦਰ ਸਿੰਦਾ ਰਣਜੀਤ ਸਿੰਘ ਮਹਿੰਦਰ ਸਿੰਘ ਹਰੀ ਰਾਮ ਸੁਰਜੀਤ ਸਿੰਘ ਪ੍ਰਸ਼ੋਤਮ ਸਿੰਘ ਲਾਲ ਸਿੰਘ ਪ੍ਰੇਮ ਸਿੰਘ ਅਵਤਾਰ ਸਿੰਘ ਚੰਨਨ ਸਿੰਘ ਗੁਰਜੀਤ ਸਿੰਘ ਮੰਗਤ ਰਾਮ ਅਸ਼ੋਕ ਨਾਗਪਾਲ ਤਰਲੋਚਨ ਸਿੰਘ ਹਾਕਮ ਸਿੰਘ ਈਟੀਓ ਸ਼ਮਸ਼ੇਰ ਕੌਰ ਹਰੀ ਰਾਮ ਚਕਲੀ ਮਹਿੰਦਰ ਸਿੰਘ ਨਰਿੰਦਰ ਕੁਮਾਰ ਵਰਮਾ ਆਦਿ ਅਨੇਕਾਂ ਪੈਨਸ਼ਨਰ ਹਾਜ਼ਰ ਸਨ । ਸਾਥੀ ਹਰਨੇਕ ਪਾਲ ਸਿੰਘ ਨੇ ਆਪਣੇ ਸਪੁੱਤਰ ਨਵਜੋਤ ਸਿੰਘ ਦੇ ਪ੍ਰਮੋਟ ਹੋਣ ਤੇ ਹਾਜ਼ਰੀ ਦਾ ਮੂੰਹ ਮਿੱਠਾ ਕਰਵਾਇਆ। ਸਰਪ੍ਰਸਤ ਇੰਸਪੈਕਟਰ ਸੁਰਿੰਦਰ ਪਾਲ ਸਿੰਘ ਗਿੱਲ ਨੇ ਛਿੰਝ ਕਮੇਟੀ ਲੱਖੋਵਾਲ ਕਲਾਂ ਅਤੇ ਲੱਖੋਵਾਲ ਖੁਰਦ ਵੱਲੋਂ ਪ੍ਰਧਾਨ ਕਾਲੜਾ ਜੀ ਨੂੰ ਯਾਦਗਾਰੀ ਫੋਟੋ ਦੇਖ ਕੇ ਸਨਮਾਨਿਤ ਵੀ ਕੀਤਾ। ਅੰਤ ਵਿੱਚ ਪ੍ਰਧਾਨ ਆਰਐਸ ਕਾਲੜਾ ਨੇ ਸਾਰੇ ਪੈਨਸ਼ਨਰਾਂ ਦਾ ਧੰਨਵਾਦ ਕਰਦੇ ਹੋਏ ਮੀਟਿੰਗ ਦੇ ਸੁਨੇਹੇ ਹਰ ਪੈਨਸ਼ਨਰ ਅਤੇ ਫੈਮਲੀ ਪੈਨਸ਼ਨਰ ਤੱਕ ਪਹੁੰਚਾਉਣ ਲਈ ਵੀ ਅਪੀਲ ਕੀਤੀ ਅਤੇ ਨਵੀਂ ਮੈਂਬਰਸ਼ਿਪ ਕਰਨ ਲਈ ਸਭ ਨੂੰ ਸਹਿਯੋਗ ਕਰਨ ਲਈ ਪ੍ਰੇਰਿਆ ਅਤੇ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਨੂੰ ਪੈਨਸ਼ਨਰ ਤੱਕ ਪਹੁੰਚਾਉਣ ਲਈ ਵੀ ਸੁਨੇਹਾ ਦਿੱਤਾ । ਇਹ ਮੀਟਿੰਗ ਯਾਦਗਾਰੀ ਹੋਰ ਨਿਬੜੀ ।
Breaking News
- ‘ਸ਼ੀਸ਼ ਮਹਿਲ’ ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ
- ‘ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ’, ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
- ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
- ਜਲੰਧਰ ਦਿਹਾਤੀ ‘ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ
- ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ
- ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ
- ਪੰਚਕੂਲਾ ‘ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ
- ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ


