ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਧਨਾਸ ਪਿੰਡ ਵਿਖੇ ਨੌਜਵਾਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੀ 137ਵੀਂ ਕੜੀ ਸੁਣੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅੱਜ ਦਿੱਤਾ ਗਿਆ ‘ਨਸ਼ਾ-ਮੁਕਤ ਨੌਜਵਾਨ, ਨਸ਼ਾ-ਮੁਕਤ ਭਾਰਤ’ ਦਾ ਸੰਕਲਪ ਪੰਜਾਬ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਅਤੇ ਪੰਜਾਬ ਨੂੰ ਇਸ ਕੌਮੀ ਸੰਕਲਪ ਦੀ ਅਗਵਾਈ ਕਰਨੀ ਚਾਹੀਦੀ ਹੈ।
ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ-ਲਹਿਰ ਬਣਾਉਣ ਦਾ ਰਾਹ ਵੀ ਦੱਸਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਪ੍ਰਭਾਵਸ਼ਾਲੀ ਨਾਅਰੇ ਘੜਨ, ਸੰਗੀਤਕਾਰਾਂ ਨੂੰ ਨਸ਼ਾ-ਮੁਕਤ ਜੀਵਨ ਦਾ ਸੁਨੇਹਾ ਦਿੰਦੇ ਗੀਤ ਰਚਣ, ਵਿਦਿਆਰਥੀਆਂ ਅਤੇ ਨਾਟਕ ਮੰਡਲੀਆਂ ਨੂੰ ਨਸ਼ਿਆਂ ਦੀ ਤਬਾਹੀ ਅਤੇ ਉਸ ਵਿੱਚੋਂ ਨਿਕਲਣ ਦਾ ਰਾਹ ਵਿਖਾਉਂਦੇ ਲਘੂ ਨਾਟਕ ਤਿਆਰ ਕਰਨ ਅਤੇ ਰਚਨਾਕਾਰਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਾਲੀ ਸਮੱਗਰੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦਾ ਸਪਸ਼ਟ ਸੰਦੇਸ਼ ਸੀ ਕਿ ਨਸ਼ਾ ਇਕੱਲੇ ਵਿਅਕਤੀ ਨੂੰ ਨਹੀਂ, ਪੂਰੇ ਪਰਿਵਾਰ ਅਤੇ ਸਮਾਜ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ।
ਸੰਧੂ ਨੇ ਕਿਹਾ ਕਿ ਪੰਜਾਬ ਲਈ ਇਸ ਸੰਕਲਪ ਦੇ ਅਰਥ ਹੋਰ ਵੀ ਡੂੰਘੇ ਹਨ। ਪੰਜਾਬ ਦੀ ਲੜਾਈ ਸਿਰਫ਼ ਨਸ਼ੇ ਦੀ ਲਤ ਨਾਲ ਨਹੀਂ, ਸਗੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਰਾਹੀਂ ਪਲ ਰਹੇ ਨਾਰਕੋ-ਟੈਰਰ ਦੇ ਉਸ ਤੰਤਰ ਨਾਲ ਵੀ ਹੈ, ਜੋ ਸੂਬੇ ਦੀ ਨੌਜਵਾਨੀ, ਅਮਨ-ਚੈਨ ਅਤੇ ਸੁਰੱਖਿਆ ਨੂੰ ਖੋਖਲਾ ਕਰ ਰਿਹਾ ਹੈ। ਫਿਰੌਤੀਆਂ ਲਈ ਧਮਕੀਆਂ, ਜਬਰੀ ਵਸੂਲੀਆਂ, ਮਿੱਥ ਕੇ ਕੀਤੀਆਂ ਹੱਤਿਆਵਾਂ ਅਤੇ ਸੰਗਠਿਤ ਅਪਰਾਧ ਦੀਆਂ ਕਈ ਘਟਨਾਵਾਂ ਦੀਆਂ ਤੰਦਾਂ ਨਸ਼ਾ ਤਸਕਰੀ ਅਤੇ ਨਾਰਕੋ-ਟੈਰਰ ਦੇ ਜਾਲ ਨਾਲ ਜੁੜਦੀਆਂ ਹਨ।
“ਨਸ਼ਾ-ਮੁਕਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਪੰਜਾਬ ਦੀ ਭੂਮਿਕਾ ਸਭ ਤੋਂ ਅਹਿਮ ਹੋ ਸਕਦੀ ਹੈ। ਪੰਜਾਬ ਨੂੰ ਸਿਰਫ਼ ਨਸ਼ਿਆਂ ਦੀ ਮਾਰ ਤੋਂ ਬਚਾਉਣਾ ਨਹੀਂ, ਨਸ਼ਾ ਤਸਕਰੀ ਅਤੇ ਨਾਰਕੋ-ਟੈਰਰ ਦੇ ਪੂਰੇ ਤੰਤਰ ਦੀਆਂ ਜੜ੍ਹਾਂ ਪੁੱਟਣੀਆਂ ਹਨ। ਦੇਸ਼ ਨੇ ਦ੍ਰਿੜ੍ਹ ਸਿਆਸੀ ਇੱਛਾ-ਸ਼ਕਤੀ ਅਤੇ ਫ਼ੈਸਲਾਕੁਨ ਕਾਰਵਾਈ ਨਾਲ ਨਕਸਲਵਾਦ ਨੂੰ ਨਿਰਣਾਇਕ ਢੰਗ ਨਾਲ ਪਿੱਛੇ ਧੱਕਿਆ ਹੈ; ਉਸੇ ਦ੍ਰਿੜ੍ਹਤਾ, ਸੰਕਲਪ ਅਤੇ ਸਮਰੱਥਾ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਾਰਕੋ-ਟੈਰਰ ਦੇ ਜਾਲ ਤੋਂ ਮੁਕਤ ਕਰਨ ਲਈ ਵਚਨਬੱਧ ਹੈ,”ਸੰਧੂ ਨੇ ਕਿਹਾ।
ਸੰਧੂ ਨੇ ਕਿਹਾ ਕਿ ਇਸ ਲੜਾਈ ਦਾ ਦੂਜਾ ਅਹਿਮ ਪੱਖ ਪੰਜਾਬ ਦੀ ਨੌਜਵਾਨੀ ਸਾਹਮਣੇ ਨਸ਼ੇ ਦੀ ਥਾਂ ਮੌਕਿਆਂ ਦਾ ਸੰਸਾਰ ਖੜ੍ਹਾ ਕਰਨਾ ਹੈ। ਸਿੱਖਿਆ, ਹੁਨਰ, ਖੇਡਾਂ, ਖੋਜ, ਰੁਜ਼ਗਾਰ ਅਤੇ ਉੱਦਮ ਰਾਹੀਂ ਨੌਜਵਾਨਾਂ ਦੀ ਊਰਜਾ ਨੂੰ ਪੰਜਾਬ ਦੀ ਤਰੱਕੀ ਦੀ ਤਾਕਤ ਬਣਾਉਣਾ ਪਵੇਗਾ। ਪੰਜਾਬ ਦੀ ਨੌਜਵਾਨੀ ਨੂੰ ਸਮੱਸਿਆ ਨਹੀਂ, ਪੰਜਾਬ ਦੇ ਪੁਨਰ-ਨਿਰਮਾਣ ਦੀ ਸਭ ਤੋਂ ਵੱਡੀ ਤਾਕਤ ਮੰਨਣਾ ਹੋਵੇਗਾ।
ਉਨ੍ਹਾਂ ਕਿਹਾ ਕਿ ‘ਮਨ ਕੀ ਬਾਤ’ ਦੀ ਅਸਲ ਤਾਕਤ ਚੰਗੀ ਸੋਚ ਨੂੰ ਲੋਕ-ਭਾਗੀਦਾਰੀ ਅਤੇ ਲੋਕ-ਭਾਗੀਦਾਰੀ ਨੂੰ ਲੋਕ-ਲਹਿਰ ਵਿੱਚ ਬਦਲਣ ਵਿੱਚ ਹੈ। ਪ੍ਰਧਾਨ ਮੰਤਰੀ ਦਾ ਅੱਜ ਦਾ ਸੱਦਾ ਪੰਜਾਬ ਦੇ ਹਰ ਪਿੰਡ, ਹਰ ਵਿਦਿਅਕ ਸੰਸਥਾ, ਹਰ ਖੇਡ ਮੈਦਾਨ ਅਤੇ ਹਰ ਨੌਜਵਾਨ ਤੱਕ ਪਹੁੰਚਣਾ ਚਾਹੀਦਾ ਹੈ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


