ਅੱਜ ਸਥਾਨਕ ਲਾਲਾ ਲਾਜਪਤ ਰਾਏ ਮਿਊਸਪਲ ਪਾਰਕ ਵਿੱਚ ਸਾਂਝੀ ਤਾਲਮੇਲ ਕਮੇਟੀ,ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਕੋਟਕਪੂਰਾ ਤਹਿਸੀਲ ਦੇਸੈਂਕੜੇ ਅਧਿਆਪਕਾਂ, ਆਸ਼ਾ ਵਰਕਰਾਂ , ਮਿਡ ਡੇ ਮੀਲ ਵਰਕਰਾਂ ਅਤੇ ਪੈਨਸ਼ਨਰਾਂ ਨੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਸ਼ਹਿਰ ਦੇ ਬਜ਼ਾਰਾਂ ਫੌਜੀ ਰੋਡ , ਢੋਡਾ ਚੌਂਕ, ਰੇਲਵੇ ਰੋਡ, ਮਹਿਤਾ ਚੌਂਕ ਤੋਂ ਬੱਤੀਆਂ ਵਾਲੇ ਚੌਂਕ ਤੱਕ ਰੋਸ ਮਾਰਚ ਕਰਨ ਤੋਂ ਬਾਅਦ ਬੱਤੀਆਂ ਵਾਲੇ ਚੈੱਕ ਵਿੱਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸਮੂਹਿਕ ਛੁੱਟੀ ਲੈਕੇ ਰੈਲੀ ਵਿੱਚ ਸ਼ਾਮਿਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਕੁਲਵਿੰਦਰ ਸਿੰਘ ਮੌੜ, ਸੁਭਾਸ਼ ਚੰਦਰ ਸ਼ਰਮਾ, ਵੀਰ ਇੰਦਰਜੀਤ ਸਿੰਘ ਪੁਰੀ, ਕੁਲਵੰਤ ਸਿੰਘ ਚਾਨੀ, ਸੁਖਮੰਦਰ ਸਿੰਘ ਸੰਧਵਾਂ, ਜਗਸੀਰ ਸਿੰਘ ਖਾਰਾ, ਹਰਦੀਪ ਸਿੰਘ ਕਟਾਰੀਆ,
ਅਵਤਾਰ ਸਿੰਘ ਸਹੋਤਾ, ਨਗਰ ਕੌਂਸਲ ਮੁਲਾਜ਼ਮ ਆਗੂ ਸ਼ਰਨ ਕੁਮਾਰ, ਲਖਵੀਰ ਸਿੰਘ, ਜੈ ਚੰਦ, ਪਾਵਰ ਕਾਮ ਪੈਨਸ਼ਨਰ ਆਗੂ ਰੇਸ਼ਮ ਸਿੰਘ , ਦਰਸ਼ਨ ਕੁਮਾਰ ਬਾਵਾ, ਜਸਕਰਨ ਸਿੰਘ, ਇੰਦਰਜੀਤ ਸਿੰਘ , ਪਰਮਜੀਤ ਸ਼ਰਮਾ , ਹਰਪ੍ਰੀਤ ਸਿੰਘ ਖਾਲਸਾ , ਹਰਪ੍ਰੀਤ ਸਿੰਘ ਵਾੜਾ ਦੜਾਕਾ ਅਤੇ ਮਨਪ੍ਰੀਤ ਸਿੰਘ ਆਗੂ ਬਿਜਲੀ ਬੋਰਡ, ਸਵਰਨਪਾਲ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਕੋਟਕਪੂਰਾ, ਸੁਖਦੇਵ ਸਿੰਘ ਸਿਵਲ ਹਸਪਤਾਲ ਕੋਟਕਪੂਰਾ, ਮੋਹਨ ਲਾਲ ਪ੍ਰੈਸ ਸਕੱਤਰ ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਜ਼ਿਲ੍ਹਾ ਫਰੀਦਕੋਟ,ਅਧਿਆਪਕ ਆਗੂ ਪ੍ਰੀਤ ਭਗਵਾਨ ਸਿੰਘ ਐਲੀਮੈਂਟਰੀ ਟੀਚਰਜ਼ ਯੂਨੀਅਨ, ਜਸਜੀਤ ਸਿੰਘ,ਗੁਰਨਾਮ ਸਿੰਘ ਬਾਹਮਣ ਵਾਲਾ,ਮਾਸਟਰ ਕੇਡਰ ਯੂਨੀਅਨ ਅਮਨਦੀਪ ਸਿੰਘ ਜੱਸਲ, ਅਜਾਇਬ ਸਿੰਘ ਡੈਮੋਕਰੇਟਿਕ ਟੀਚਰਜ਼ ਫਰੰਟ, ਰਜਨੀ ਵਸ਼ਿਸਟ,ਜਸਵਿੰਦਰ ਸਿੰਘ ਸਿੱਧੂ ਕੰਪਿਊਟਰ ਅਧਿਆਪਕ ਯੂਨੀਅਨ, ਸੁਖਚੈਨ ਸਿੰਘ ਰਾਮਸਰ ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ, ਵਿਵੇਕ ਕਪੂਰ, ਰੇਸ਼ਮ ਸਿੰਘ ਖੀਵਾ ਗੁਰਪ੍ਰੀਤ ਸਿੰਘ ਸਰਾਵਾਂ ਸਕੂਲ ਲੈਕਚਰਾਰ ਯੂਨੀਅਨ, ਆਲ ਇੰਡੀਆ ਆਸ਼ਾ ਵਰਕਰਾਂ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ, ਸੁਖਮੰਦਰ ਕੌਰ ਮੱਤਾ ,ਭਰਾਤਰੀ ਤੌਰ ਤੇ ਸ਼ਾਮਿਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸੁਖਦੇਵ ਸਿੰਘ, ਸਰਦੂਲ ਸਿੰਘ ਕਾਸਿਮ ਭੱਟੀ ਨੇ ਸਮੂਹ ਲੋਕਾਂ,ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ ਸੱਦਾ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਹੰਕਾਰ ਤੋੜਣ ਲਈ ਅਤੇ ਸੱਤਾ ਤੋਂ ਲਾਂਭੇ ਕਰਨ ਲਈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਲਈ ਅੱਜ ਤੋਂ ਹੀ ਕਮਰਕਸੇ ਕੱਸ ਲੈਣ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਆਪਣੇ ਸਾਢੇ ਚਾਰ ਸਾਲ ਦੇ ਰਾਜ ਭਾਗ ਦੌਰਾਨ ਲਗਾਤਾਰ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਫੈਸਲੇ ਕੀਤੇ ਹਨ। ਇਸ ਤੋਂ ਇਲਾਵਾ ਅਦਾਲਤਾਂ ਦੇ ਫੈਸਲਿਆਂ ਦੇ ਬਿਲਕੁੱਲ ਉਲਟ ਜਾਕੇ ਕੰਮ ਕੀਤੇ ਹਨ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਣਦਾ 18 ਫੀਸਦੀ ਡੀ ਏ ਨਾ ਦਿੱਤਾ ਗਿਆ, ਪੁਰਾਣੀ ਪੈਨਸ਼ਨ ਸਕੀਮ ਬਹਾਰ ਨਾ ਕੀਤੀ ਗਈ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਅਤੇ ਸਕੀਮ ਵਰਕਰਾਂ ਦੀਆਂ ਉਜ਼ਰਤਾਂ ਵਿੱਚ ਢੁੱਕਵਾਂ ਵਾਧਾ ਨਾ ਕੀਤਾ ਗਿਆ, ਮਿਤੀ 15-1-2015 ਦਾ ਮੁੱਢਲੀ ਤਨਖਾਹਾਂ ਤੇ ਭਰਤੀ ਕਰਨ ਸਬੰਧੀ ਪੱਤਰ ਰੱਦ ਨਾ ਕੀਤਾ ਗਿਆ, ਮਿਤੀ 17-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਅਨੁਸਾਰ ਤਨਖਾਹਾਂ ਦੇਣ ਦਾ ਪੱਤਰ ਰੱਦ ਨਾ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਦਾ ਫੈਸਲਾ ਸਹੀ ਦਿਸ਼ਾ ਵਿੱਚ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ਾਂ ਦੀ ਰੂਪ ਰੇਖਾ ਹੋਰ ਤਿੱਖੀ ਕੀਤੀ ਜਾਵੇਗੀ। ਇਸ ਦੀ ਸਮੁੱਚੀ ਜ਼ਿੰਮੇਵਾਰੀ
ਭਗਵੰਤ ਮਾਨ ਸਰਕਾਰ ਦੀ ਹੋਵੇਗੀ। ਅੱਜ ਦੇ ਰੋਸ ਪ੍ਰਦਰਸ਼ਨ ਦੀ ਇਹ ਵੀ ਵਿਸ਼ੇਸ਼ਤਾ ਰਹੀ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ, ਅਜੇ ਪਾਲ ਸਿੰਘ ਸੰਧੂ ਕਾਂਗਰਸੀ ਆਗੂ, ਹਰਬੰਸ ਲਾਲ ਸ਼ਰਮਾ ਭਾਰਤੀ ਜਨਤਾ ਪਾਰਟੀ, ਬਸੰਤ ਕੁਮਾਰ ਬਹੁਜਨ ਸਮਾਜ ਪਾਰਟੀ ਨੇ ਵੀ ਰੈਲੀ ਵਿੱਚ ਸ਼ਾਮਿਲ ਹੋਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ
ਅਮਰਜੀਤ ਸਿੰਘ ਦੁੱਗਲ, ਸੋਮ ਨਾਥ ਅਰੋੜਾ, ਕੁਲਦੀਪ ਸਿੰਘ ਸਹਿਦੇਵ, ਮੰਦਰ ਸਿੰਘ, ਤਾਰਾ ਸਿੰਘ, ਇੰਦਰਜੀਤ ਸਿੰਘ ਸਰਾਵਾਂ, ਯੋਗੇਸ਼ ਰਾਜਪੂਤ, ਰੁਪਿੰਦਰਜੀਤ ਸਿੰਘ, ਬਲਜੀਤ ਸਿੰਘ ਲੈਕਚਰਾਰ, ਧਰਮਹਿੰਦਰ ਸਿੰਘ, ਸੇਵਕ ਸਿੰਘ ਸੈਂਟਰ ਹੈਡ ਟੀਚਰ , ਰਜਿੰਦਰ ਸਿੰਘ ਅਟਵਾਲ, ਇਕਬਾਲ ਸਿੰਘ ਮਘੇੜਾ, ਤਰਸੇਮ ਨਰੂਲਾ, ਮਦਨ ਲਾਲ ਸ਼ਰਮਾ, ਪੂਰਨ ਸਿੰਘ ਸੰਧਵਾਂ, ਜਸਪਾਲ ਸਿੰਘ ਕੋਚ,ਜੋਗਿੰਦਰ ਸਿੰਘ ਸੈਂਟਰ ਹੈਡ ਟੀਚਰ,ਜਸਵੀਰ ਸਿੰਘ ਸਰਾਵਾਂ, ਪ੍ਰੀਤਮ ਸਿੰਘ ਖਜ਼ਾਨਾ ਦਫਤਰ,ਬਲਵਿੰਦਰ ਸਿੰਘ ਚੀਮਾ, ਨਛੱਤਰ ਸਿੰਘ, ਬਲਵਿੰਦਰ ਸਿੰਘ ਗੋਸਵਾਮੀ
ਬਹੁਤ ਸਾਰੇ ਸੇਵਾ ਮੁਕਤ ਪੈਨਸ਼ਨਰ ਪੰਜਾਬ ਪੁਲਿਸ ਆਦਿ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ, ਅਧਿਆਪਕ ,ਮੁਲਾਜ਼ਮ ਅਤੇ ਪੈਨਸ਼ਨਰ ਹਾਜ਼ਰ ਸਨ।
Breaking News
- , 30 ਅਗਸਤ (ਦੇਸ਼ ਪ੍ਰਦੇਸ਼ ਬਿਊਰੋ) :-ਸ੍ਰੀ ਮਾਛੀਵਾੜਾ ਸਾਹਿਬ ਪੁੱਜੇ ਪੰਜਾਬ ਕਾਂਗਰਸ ਪ੍ਰਧਾਨ ਜ਼ੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜ਼ੇਕਰ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਯੋਗ ਸਮਝਿਆ ਤਾਂ ਉਹ ਮੁੱਖਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਚੋਣ ਲਰਨਗੇ!
- ਆਪ ਸਰਕਾਰ ’ਚ ਪੰਜਾਬ ਅੰਦਰ ਨਸ਼ਾ ਕਈ ਗੁਣਾ ਵਧਿਆ; ਸਿਰਫ਼ ਭਾਜਪਾ ਹੀ ਕਰ ਸਕਦੀ ਹੈ ਖ਼ਾਤਮਾ: ਕੇਵਲ ਸਿੰਘ ਢਿੱਲੋਂ
- ‘ਨਸ਼ਾ-ਮੁਕਤ ਨੌਜਵਾਨ, ਨਸ਼ਾ-ਮੁਕਤ ਭਾਰਤ’ ਦੇ ਸੰਕਲਪ ਦੀ ਪੰਜਾਬ ਤੋਂ ਹੋਵੇ ਫ਼ੈਸਲਾਕੁਨ ਸ਼ੁਰੂਆਤ: ਸਤਨਾਮ ਸਿੰਘ ਸੰਧੂ
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਚੰਡੀਗੜ੍ਹ ਮੋਰਚੇ ਤੇ ਕਰੇਗੀ ਜੋਰਦਾਰ ਸ਼ਮੂਲੀਅਤ, ਤਿਆਰੀਆਂ ਮੁਕੰਮਲ-ਮਨਜੀਤ ਧਨੇਰ
- ਖੇਤਾਂ ਵਾਲੀ ਬਿਜਲੀ ਸਪਲਾਈ ’ਚ ਲੱਗ ਰਹੇ ਬੇਲੋੜੇ ਕੱਟ ਬੰਦ ਕੀਤੇ ਜਾਣ – ਰਾਮਫਲ ਜਲੂਰ
- ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਹਰ ਵਰਗ ਨੂੰ ਦਿੱਤੀਆਂ ਸਹੂਲਤਾਂ: ਵਿਧਾਇਕ ਬਲਕਾਰ ਸਿੰਘ ਸਿੱਧੂ
- ਮਮਦੋਟ ਵਿੱਚ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ; ਦੋ ਹੋਰ ਜ਼ਖਮੀ
- ਛੇਵੇਂ ਪਾਤਸ਼ਾਹ ਦੇ ਆਮਦ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ


