ਕਾਂਗਰਸ ਨੇ ਪਹਿਲਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੜ੍ਹਾਈ ਲੜੀ ਅਤੇ ਹੁਣ ਆਜ਼ਾਦੀ ਬਚਾਉਣ ਲਈ ਲੜਾਈ ਲੜ ਰਹੀ ਹੈ!ਦੇਸ਼ ਨੂੰ ਅੱਜ ਕਾਰਪੇਟ ਘਰਾਣਿਆਂ ਵਲੋਂ ਕੀਤੀ ਜਾ ਰਹੀ ਲੁੱਟ ਅਤੇ ਪੰਜਾਬ ਦੀ ਖੇਤੀ-ਕਿਸਾਨੀ ਨੂੰ ਬਚਾਉਣ ਲਈ ਕਾਂਗਰਸ ਦਾ ਸਾਥ ਦੇਣ ਦੀ ਲੋੜ ਹੈ!ਆਜ਼ਾਦੀ ਟਕਸਾਲੀ ਕਾਂਗਰਸੀ ਆਗੂ ਅਤੇ ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਕੇ ਦੇਸ਼ ਨੂੰ ਆਜ਼ਾਦ ਕਰਵਾਇਆ, ਵਿਕਾਸ ਕੀਤਾ ਅਤੇ ਦੇਸ਼ ਨੂੰ ਇਕ ਜੁੱਟ ਕੀਤਾ। ਹੁਣ ਕਾਂਗਰਸ ਦੇਸ਼ ਦੀ ਆਜ਼ਾਦੀ ਬਚਾਉਣ ਦੀ ਲੜਾਈ ਲੜ ਰਹੀ ਹੈ, ਜਿਸ ਵਿੱਚ ਦੇਸ਼ ਦਾ ਨੌਜਵਾਨ ਵਰਗ ਰਾਹੁਲ ਗਾਂਧੀ ਨਾਲ ਜੁੜ ਰਿਹਾ ਹੈ। ਉਹ ਪਟਿਆਲਾ ਵਿਖ਼ੇ ਕਾਂਗਰਸ ਪਾਰਟੀ ਦੀ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿੱਚ ਸੈਂਕੜੇ ਵਰਕਰਾਂ ਨੇ ਸ਼ਿਰਕਤ ਕੀਤੀ।
ਸਾਬਕਾ ਵਿਧਾਇਕ ਨੇ ਕਿਹਾ ਕਿ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਉਣ, ਪੰਜਾਬ ਦੀ ਖੇਤੀ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਕਾਂਗਰਸ ਦਾ ਸਾਥ ਦੇਣਾ ਸਮੇਂ ਦੀ ਮੁੱਖ ਲੋੜ ਹੈ । ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਧਰਮ ਦੇ ਨਾਮ ’ਤੇ ਵੰਡ ਪਾ ਕੇ ਰਾਜ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਦੀ ਆਰਥਿਕ ਹਾਲਤ ਬਹਤੁ ਮਾੜੀ ਹੋ ਚੁੱਕੀ ਹੈ। ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ’ਤੇ ਵੀ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ
ਪਾਰਟੀ ਨੇ ਪੰਜਾਬ ਨੂੰ ਆਰਥਿਕ ਤੌਰ ’ਤੇ ਕੰਗਾਲ ਕਰ ਦਿੱਤਾ ਹੈ। ਅੱਜ ਮੁਲਾਜ਼ਮ, ਕਿਸਾਨ, ਮਜ਼ਦੂਰ ਅਤੇ ਵਿਦਿਆਰਥੀ ਧਰਨਿਆਂ ’ਤੇ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਪੰਜਾਬ ਨੂੰ ਬਚਾਉਣ ਲਈ ਇਕਜੁੱਟ ਹੋ ਕੇ 2027 ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਯਸ਼ਪਾਲ ਸਿੰਗਲਾ, ਡਾ. ਪ੍ਰੇਮਪਾਲ, ਜੀਵਨ ਗਰਗ, ਰਾਕੇਸ਼ ਜਿੰਦਲ, ਰਿਸ਼ੂ ਸਿੰਗਲਾ, ਰਜਿੰਦਰ ਬਾਲੀ, ਅਜੇ ਬਾਂਸਲ, ਪਵਨ ਸ਼ਾਸਤਰੀ, ਸ਼ਿਵ ਕੁਮਾਰ ਘੱਗਾ, ਸੁਖਵਿੰਦਰ ਕਾਲਾ, ਨੈਬ ਸਿੰਘ ਭਾਨਰੀ, ਰਤਨਜੀਤ ਸਿੰਘ ਜਾਹਲਾਂ, ਸੁਖਦੇਵ
ਨਿਜਾਮਨੀਵਾਲਾ, ਰਤਨ ਚੀਮਾ, ਗੁਰਵਿੰਦਰ ਖੇੜੀ ਮਾਨੀਆਂ, ਗੁਰਪ੍ਰੀਤ ਰਾਜਗੜ੍ਹ, ਯਾਦਵਿੰਦਰ ਸਿੰਘ ਧਨੌਰੀ, ਕੁਲਦੀਪ ਦੀਪਾ, ਰਿੰਪੀ, ਜੱਗਾ ਪਟਵਾਰੀ, ਮਨਜੋਤ ਵੜੈਚ, ਕਰਨ ਸੰਧੂ, ਰਵਿੰਦਰ ਡਕਾਲਾ, ਡਾ. ਰਾਜ ਕੁਮਾਰ ਡਕਾਲਾ, ਗੁੱਲੂ ਬਾਂਸਲ, ਰਾਮ ਬਾਂਸਲ, ਅਵਤਾਰ ਬਠੋਈ, ਧਰਮ ਸਿੰਘ ਪਹਾੜਪੁਰ, ਭੋਲੀ ਸੱਸੀ ਗੁੱਜਰਾਂ, ਪਰਮਿੰਦਰ ਨਵਾਂਗਾਓਂ, ਜਤਿਨ ਵਰਮਾ, ਗਗਨ ਸਿੰਗਲਾ, ਦੀਪੂ ਬਾਲੀ, ਹਰਪ੍ਰੀਤ ਕੁਕਾ, ਸੰਜੇ ਧਰੇਜਾ, ਲਲਿਤ ਜੈਨ, ਸ਼ੀਲ ਸੰਧਰ ਅਤੇ ਚੌਨੀ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


