ਰੂਸ ਵੱਲੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ’ਤੇ ਕੀਤੇ ਗਏ ਤਾਜ਼ਾ ਮਿਜ਼ਾਈਲ ਹਮਲਿਆਂ ਦੌਰਾਨ ਭਾਰਤੀ ਅਰਬਪਤੀ ਉਦਯੋਗਪਤੀ ਲਕਸ਼ਮੀ ਮਿੱਤਲ ਦੀ ਕੰਪਨੀ ਆਰਸੇਲਰ ਮਿੱਤਲ ਦੇ ਯੂਕਰੇਨ ਸਥਿਤ ਸਟੀਲ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕ੍ਰਾਈਵੀ ਰਿਹ ਸ਼ਹਿਰ ਵਿੱਚ ਸਥਿਤ ਦੇਸ਼ ਦੇ ਇਸ ਸਭ ਤੋਂ ਵੱਡੇ ਸਟੀਲ ਪਲਾਂਟ ’ਤੇ ਸ਼ਨੀਵਾਰ ਰਾਤ ਹੋਏ ਹਮਲੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 13 ਕਾਮੇ ਅਤੇ ਠੇਕੇਦਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਮਿਜ਼ਾਈਲ ਹਮਲੇ ਨਾਲ ਪਲਾਂਟ ਦੇ ਪਾਵਰ ਸਿਸਟਮ ਅਤੇ ਬਲਾਸਟ ਫਰਨੇਸਾਂ ਦੇ ਮੁੱਖ ਹਿੱਸਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਤੋਂ ਬਾਅਦ ਕੰਪਨੀ ਨੇ ਸੁਰੱਖਿਆ ਦੇ ਮੱਦੇਨਜ਼ਰ ਉਤਪਾਦਨ ਕਾਰਜਾਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ। ਮੌਕੇ ’ਤੇ ਪਹੁੰਚੀਆਂ ਬਚਾਅ ਟੀਮਾਂ, ਅੱਗ ਬੁਝਾਊ ਦਸਤੇ ਅਤੇ ਮੈਡੀਕਲ ਅਮਲਾ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।
ਜ਼ਿਕਰਯੋਗ ਹੈ ਕਿ 2005 ਵਿੱਚ ਲਕਸ਼ਮੀ ਮਿੱਤਲ ਦੀ ਕੰਪਨੀ ਵੱਲੋਂ ਖਰੀਦਿਆ ਗਿਆ ਇਹ ਪਲਾਂਟ ਯੂਕਰੇਨ ਦੀ ਆਰਥਿਕਤਾ ਦਾ ਇੱਕ ਅਹਿਮ ਹਿੱਸਾ ਹੈ ਅਤੇ ਇਸ ’ਤੇ ਸਾਲ 2022 ਵਿੱਚ ਵੀ ਰੂਸ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਇੱਕ ਰੋਲਿੰਗ ਮਿੱਲ ਤਬਾਹ ਹੋ ਗਈ ਸੀ। ਇਸ ਹਮਲੇ ਦੇ ਜਵਾਬ ਵਿੱਚ ਯੂਕਰੇਨੀ ਫੌਜ ਨੇ ਰੂਸ ਦੇ ਮਾਸਕੋ ਅਤੇ ਰੋਸਟੋਵ ਖੇਤਰਾਂ ਵਿੱਚ ਵੱਡੇ ਡਰੋਨ ਹਮਲੇ ਕੀਤੇ ਹਨ। ਮਾਸਕੋ ਖੇਤਰ ਵਿੱਚ ਹੋਏ ਯੂਕਰੇਨੀ ਡਰੋਨ ਹਮਲੇ ਵਿੱਚ ਇੱਕ 83 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਔਨਲਾਈਨ ਰਿਟੇਲਰ ’ਵਾਈਲਡਬੇਰੀਜ਼’ ਦੇ ਇੱਕ ਵੱਡੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ, ਜਦੋਂ ਕਿ ਰੋਸਟੋਵ ਵਿੱਚ ਇੱਕ ਮਿਜ਼ਾਈਲ ਬਾਲਣ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


