ਅੱਜ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜਿਲਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਦੇ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਸਾਮਲ ਹੋਏ ਤੇ ਕਿਸਾਨੀ ਮਸਲੇ ਵਿਚਾਰੇ ਗਏ।
ਮੀਟਿੰਗ ਵਿਚ ਕਿਹਾ ਗਿਆ ਕਿ ਪਿਛਲੇ ਸਾਲ ਮੌਸਮ ਦੀ ਖਰਾਬੀ ਕਾਰਨ ਗੰਨੇ ਦੀ ਫਸਲ ਪ੍ਰਭਾਵਿਤ ਹੋਈ ਸੀ ਤੇ ਗੰਨੇ ਦਾ ਝਾੜ ਘੱਟ ਗਿਆ ਸੀ। ਕਿਸਾਨਾਂ ਦਾ ਬਾਂਡ ਪੂਰਾ ਨਾ ਹੋਣ ਕਾਰਨ ਮਿਲ ਵਲੋਂ ਕਿਸਾਨਾਂ ਦਾ ਬਕਾਇਆ ਕੱਟ ਲਿਆ ਹੈ। ਉਹ ਤਰੁੰਤ ਮਿਲ ਵਲੋਂ ਕਿਸਾਨਾਂ ਦੇ ਖਾਤਿਆ ਵਿੱਚ ਪਾਇਆ ਜਾਵੇ ਤੇ ਪੰਜਾਬ ਸਰਕਾਰ ਵਲੋਂ ਮੁਲਾਜਮਾ ਦੀ ਭਰਤੀ ਸੰਬੰਧੀ ਝੂਠੇ ਦਾਅਵੇ ਕੀਤੇ ਜਾਦੇ ਹਨ ਪਰੰਤੂ ਬਿਜਲੀ ਬੋਰਡ ਵਿਚ ਜੇ ਬਿਜਲੀ ਦੀਆਂ ਲਾਇਨਾ ਖਰਾਬ ਹੋ ਜਾਂਦੀਆ ਹਨ ਤਾਂ ਦੋ ਦੋ ਦਿਨ ਠੀਕ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਕੋਲ ਬਿਜਲੀ ਮੁਲਾਜਮ ਹੀ ਨਹੀ ਹਨ। ਲੋਕਾ ਦੀਆ ਮੋਟਰਾ ਖੜੀਆਂ ਰਹਿੰਦੀਆ ਹਨ।
ਪੰਜਾਬ ਸਰਕਾਰ ਵਲੋਂ ਸਾਉਣੀ ਦੀ ਫਸਲ ਵਾਸਤੇ ਪੂਰਾ ਯੂਰੀਆ ਕਿਸਾਨਾਂ ਨੂੰ ਨਹੀ ਮਿਲਿਆ ਤੇ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਤੇ ਹੁਣ ਇਕ ਮਹੀਨੇ ਤੱਕ ਹਾੜੀ ਦੀ ਫਸਲ ਆਉਣ ਵਾਲੀ ਹੈ ਤੇ ਕਿਸਾਨਾਂ ਨੇ ਆਲੂ ਵਗੈਰਾ ਲਾਉਣੇ ਹਨ। ਸਰਕਾਰ ਹੁਣੇ ਤੋਂ ਹੀ ਡੀ ਏ ਪੀ ਤੇ ਯੂਰੀਆਂ ਦਾ ਤਰੁੰਤ ਇੰਤਜਾਮ ਕਰੇ। ਮਾਸਟਰ ਪਲਾਨ ਸਰਕਾਰ ਵਲੋ ਜੋ ਬਣਾਇਆ ਜਾਂਦਾ ਹੈ ਕਿ ਜਿਹੜੇ ਪਿੰਡ ਨਗਰ ਪੰਚਾਇਤ ਵਿਚ ਲਏ ਹਨ ਉਹਨਾ ਉਤੇ ਹੀ ਮਾਸਟਰ ਪਲਾਨ ਲਾਗੂ ਹੋਵੇ ਨਾ ਕਿ ਨੇੜੇ ਤੇੜੇ 10 ਪਿੰਡਾ ਨੂੰ ਵਿਚ ਘਸੀਟਿਆ ਜਾਵੇ। ਸਾਰੀਆਂ ਜੱਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਕਿਸਾਨੀ ਮਸਲਿਆਂ ਲਈ ਇੱਕ ਮੰਚ ਤੇ ਇਕੱਠੇ ਹੋਣ।
ਇਸ ਮੌਕੇ ਬਹਾਦਰ ਸਿੰਘ, ਹਰਚੰਦ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿਘ, ਜਸਵੰਤ ਸਿੰਘ, ਅਵਤਾਰ ਸਿੰਘ, ਸੁਦਾਗਰ ਸਿੰਘ, ਭਜਨ ਸਿੰਘ, ਬਲਵਿੰਦਰ ਸਿੰਘ, ਹਰਬਚਨ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ ਦੀਦਾਰ ਸਿੰਘ, ਗੁਰਪ੍ਰੀਤ ਸਿੰਘ, ਡੀ ਸੀ ਚੋਲਟਾ, ਸੁਰਜੀਤ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਗੁਰਮੁੱਖ ਸਿੰਘ, ਅਮਰ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਪ੍ਰਭਜੋਤ ਸਿੰਘ ਆਦਿ ਤੋਂ ਇਲਾਵਾ ਕਈ ਕਿਸਾਨ ਆਗੂ ਸਾਮਿਲ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


