ਭਾਰਤ ਸਰਕਾਰ ਨੇ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਅਗਲੇ ਫੌਜ ਮੁਖੀ ਨਿਯੁਕਤ ਕੀਤਾ ਹੈ। ਸੇਠ ਅਜੇ ਉਪ ਫੌਜ ਪ੍ਰਮੁੱਖ ਦੇ ਅਹੁਦੇ ’ਤੇ ਤਾਇਨਾਤ ਹਨ। ਉਹ ਆਰਮੀ ਚੀਫ ਜਨਰਲ ਉਪੇਂਦਰ ਦਿਵੇਦੀ ਦੀ ਜਗ?ਹਾ ਲੈਣਗੇ।
ਉਪ ਫੌਜ ਪ੍ਰਮੁੱਖ ਧੀਰਜ ਸੇਠ ਕੋਲ ਕਰੀਬ 40 ਸਾਲ ਦਾ ਸੈਨਿਕ ਅਨੁਭਵ ਹੈ। ਉਨ੍ਹਾਂ ਨੇ ਰੇਗਿਸਤਾਨ, ਜੰਮੂ-ਕਸ਼ਮੀਰ ਅਤੇ ਪੱਛਮੀ ਫਰੰਟ (ਮੋਰਚੇ) ਸਮੇਤ ਕਈ ਸੰਵੇਦਨਸ਼ੀਲ ਥਾਵਾਂ ’ਤੇ ਕਮਾਨ ਸੰਭਾਲੀ ਹੈ।
ਜਨਰਲ ਦੇ ਸਥਾਈ ਰੈਂਕ ਦੇ ਨਾਲ ਲੈਫਟੀਨੈਂਟ ਜਨਰਲ ਧੀਰਜ ਸੇਠ 30 ਜੂਨ ਨੂੰ ਅਹੁਦਾ ਸੰਭਾਲਣਗੇ। ਉਨ੍ਹਾਂ ਦਾ ਕਾਰਜਕਾਲ 31 ਅਗਸਤ 2028 ਤੱਕ ਰਹੇਗਾ।
ਧੀਰਜ ਸੇਠ ਦੱਖਣੀ-ਪੱਛਮੀ ਕਮਾਨ ਅਤੇ ਦੱਖਣੀ ਕਮਾਨ ਦੇ ਜੀਓਸੀ-ਇਨ-ਸੀ ਵੀ ਰਹਿ ਚੁੱਕੇ ਹਨ। ਉਹ ਪੱਛਮੀ ਫਰੰਟ (ਮੋਰਚੇ) ’ਤੇ ਦੋ ਆਪ੍ਰੇਸ਼ਨਲ ਕਮਾਨਾਂ ਦੀ ਅਗਵਾਈ ਕਰਨ ਵਾਲੇ ਚੋਣਵੇਂ ਅਧਿਕਾਰੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਿਸ਼ਨ (ਅੰਗੋਲਾ), ਫੌਜ ਮੁੱਖ ਦਫ਼ਤਰ (ਆਰਮੀ ਹੈੱਡਕੁਆਰਟਰ) ਅਤੇ ਸਮਰੱਥਾ ਵਿਕਾਸ (ਕੈਪੇਸਿਟੀ ਡਿਵੈਲਪਮੈਂਟ) ਨਾਲ ਜੁੜੇ ਕਈ ਅਹਿਮ ਅਹੁਦਿਆਂ ’ਤੇ ਵੀ ਕੰਮ ਕੀਤਾ ਹੈ।
Breaking News
- देश की पहली हाइड्रोजन ईंधन आधारित ट्रेन को दिखाई हरी झंडी, इस ऐतिहासिक पहल से हरियाणा बना हरित परिवहन क्रांति का अग्रदूत
- मुख्यमंत्री नायब सिंह सैनी के नेतृत्व में हरियाणा सरकार, यहां के नौजवान, किसान, बहनें-बेटियां, सबके लिए बेहतरीन काम कर रही है: प्रधानमंत्री नरेंद्र मोदी
- मोदी के विजन और सैनी सरकार की प्रतिबद्धता से बदल रहा हरियाणा का स्वास्थ्य परिदृश्य: आरती सिंह राव
- हाइड्रोजन ट्रेन का शुभारंभ देश को विकसित राष्ट्र बनाने की ओर बड़ा कदम : श्रुति चौधरी
- भारत में विकास की गति होगी तेज: श्याम सिंह राणा
- हाइड्रोजन आधारित परिवहन भविष्य की आवश्यकता, हरित ऊर्जा को मिलेगा बढ़ावा : विपुल गोयल
- प्रधानमंत्री श्री नरेंद्र मोदी के नेतृत्व में हरियाणा ने रचा इतिहास, स्वच्छ एवं हरित परिवहन की दिशा में देश का बड़ा कदम : कृष्ण लाल पंवार
- हरियाणा को मिली बड़ी सौगात: पीएम मोदी ने जींद से देश की पहली हाइड्रोजन ट्रेन को दिखाई हरी झंडी, राज्यपाल और मुख्यमंत्री रहे मौजूद


