ਬੀਤੀ ਸ਼ਾਮ ਸੁਨਾਮ ਰੋਡ ‘ਤੇ ਬਹਾਦਰ ਸਿੰਘ ਵਾਲਾ ਡਰੇਨ ਦੇ ਨਜਦੀਕ ਇੱਕ ਅਣਪਛਾਤੇ ਵਾਹਨ ਵਲੋਂ ਮੋਟਰਸਾਇਕਲ ਰੇਹੜੀ ਨੂੰ ਟੱਕਰ ਮਾਰੇ ਜਾਣ ਨਾਲ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਨਿਵਾਸੀ ਰਣਇੰਦਰ ਸਿੰਘ (18) ਪੁੱਤਰ ਝੰਡਾ ਸਿੰਘ ਅਤੇ ਸੁਖਵੀਰ ਸਿੰਘ (18) ਪੁੱਤਰ ਮੱਖਣ ਸਿੰਘ ਆਪਣੇ ਮੋਟਰਸਾਇਕਲ ‘ਤੇ ਪਿਛੇ ਲਗਾਈ ਰੇਹੜੀ ਵਿੱਚ ਭੀਖੀ ਤੋਂ ਕੂਲਰ ਲੈਕੇ ਪਿੰਡ ਹਮੀਰਗੜ੍ਹ ਢੈਪਈ ਵੱਲ ਜਾ ਰਹੇ ਸਨ ਤਾਂ ਅਚਾਨਕ ਡਰੇਨ ਪੁਲ ਕੋਲ ਸੁਨਾਮ ਵੱਲ ਜਾ ਰਹੇ ਇੱਕ ਅਣਪਛਾਤੇ ਵਾਹਨ ਨੇ ਉਨਾਂ ਨੂੰ ਪਿਛੋਂ ਟੱਕਰ ਮਾਰ ਦਿੱਤੀ ਅਤੇ ਵਾਹਨ ਚਾਲਕ ਮੌਕੇ ਤੋਂ ਵਾਹਨ ਸਮੇਤ ਫਰਾਰ ਹੋ ਗਿਆ। ਮੋਟਰਸਾਇਕਲ ਸਵਾਰਾਂ ਨੂੰ ਸਥਾਨਕ ਲੋਕਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਭੇਜਿਆ ਗਿਆ ਜਿਥੇ ਉਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਰਹੂਮ ਸੁਖਬੀਰ ਸਿੰਘ ਤਿੰਨ ਭੈਣਾਂ ਦਾ ਇੱਕਲੌਤਾ ਭਰਾ ਸੀ ਜਦੋਂ ਕਿ ਰਣਇੰਦਰ ਸਿੰਘ ਹੋਰੀਂ 2 ਭਰਾ ਸਨ। ਭੀਖੀ ਪੁਲਿਸ ਦੇ ਏ.ਐਸ.ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਨੂੰ ਵਾਰਿਸਾਂ ਨੂੰ ਸੋਂਪ ਦਿੱਤਾ ਗਿਆ।
Breaking News
- हरियाणा के सेवाभाव और आतिथ्य के मुरीद हुए मेहमान सीपीए सम्मेलन में विधान सभा ने पेश की भव्य आयोजन और उत्कृष्ट मेजबानी की नई मिसाल विधान सभा अध्यक्ष हरविन्द्र कल्याण ने जताया आभार
- प्रदेश में खाद की कोई कमी नहीं होनी चाहिए कहा ,जमाखोरी और कालाबाज़ारी करने वालों पर होगी सख्त कार्रवाई:कृषि मंत्री श्याम सिंह राणा
- मुख्यमंत्री ने रोहतक में हुए हादसे पर जताया दुःख हादसे में मृतकों को 10 लाख रूपए और घायलों को दो लाख रुपए की सहायता राशि की घोषणा
- मुख्यमंत्री नायब सिंह सैनी के नेतृत्व में पंचायतों को मिला अभूतपूर्व सशक्तिकरण, विकसित भारत की नींव बन रहे गांव : कृष्ण लाल पंवार
- प्रधानमंत्री नरेंद्र मोदी अब तक 17 बार हरियाणा का दौरा कर चुके हैं और प्रत्येक अवसर पर उन्होंने प्रदेश को विकास की नई सौगातें दी: नायब सिंह सैनी
- प्रधानमंत्री ने सबका साथ-सबका विश्वास लेकर देश को नई बुलंदियों पर पहुंचाया – अनिल विज
- प्रधानमंत्री से हर मुलाकात ने कुछ नया सिखाया, उनके दूरदर्शी नेतृत्व में सड़क और पेयजल क्षेत्र में हरियाणा ने लिखी विकास की नई इबारत : रणबीर गंगवा
- “गर्भ में बेटियों की हत्या एक जघन्य और अक्षम्य अपराध है, दोषियों को किसी भी कीमत पर बख्शा नहीं जाएगा” – स्वास्थ्य मंत्री आरती सिंह राव


